ਬਿੰਦਰਖੀਆ ਵਾਂਗ ਹੀ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੋ ਗਿਆ ਸੀ ਅੰਤਿਮ ਸਮੇਂ ਦਾ ਅੰਦਾਜ਼ਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕੀ ਸੁਰਜੀਤ ਬਿੰਦਰਖੀਆ ਵਾਂਗ ਹੀ ਆਪਣੇ ਅੰਤਿਮ ਸਮੇਂ ਦਾ ਅੰਦਾਜ਼ਾ ਹੋ ਗਿਆ ਸੀ? ਸਿੱਧੂ ਮੂਸੇਵਾਲਾ ਨੇ ਨੂੰ ਯੂ-ਟਿਊਬ ’ਤੇ ਇਕ ਗੀਤ ‘ਲਾਸਟ ਰਾਈਡ’ ਅਪਲੋਡ ਕੀਤਾ ਸੀ, ਇਸ ’ਚ ਸਿੱਧੂ ਮੂਸੇਵਾਲਾ ਕਹਿ ਰਹੇ ਹਨ ਕਿ ‘ਉਮਰ ਦੇ ਸਾਬ੍ਹ ਨਾਲ ਦੂਣਾ ਰੁਤਬਾ, ਥੋੜ੍ਹਾ ਨਹੀਓਂ ਬਾਹਲਾ ਹੀ ਇਖਲਾਕੀ ਚੱਲਦਾ, ਅੱਖਾਂ ’ਚ ਅੱਤ ਦੀ ਕੋਈ ਸ਼ੈਅ ਬੋਲਦੀ, ਐਵੇਂ ਨਹੀਂ ਕੋਈ ਦੁਨੀਆ ਤੋਂ ਆਕੀ ਚੱਲਦਾ, ਪਿਛਲੇ ਕੋਈ ਕਰਮਾਂ ਦਾ ਧਨੀ ਲੱਗਦੈ ਜਾਂ ਫਿਰ ਮਿਹਰਬਾਨ ਏ ਖਵਾਜਾ ਮਿੱਠੀਏ, ਚੌਬਰ ਦੇ ਚਿਹਰੇ ਉੱਤੇ ਨੂਰ ਦੱਸਦਾ, ਨੀ ਇਹਦਾ ਉੱਠੂਗਾ ਜਵਾਨੀ ’ਚ ਜਨਾਜ਼ਾ ਮਿੱਠੀਏ’।

ਸੁਰਜੀਤ ਬਿੰਦਰਖੀਆ ਨੇ 2003 ’ਚ ਆਪਣੀ ਮੌਤ ਤੋਂ ਪਹਿਲਾਂ ਗੀਤ ਗਾਇਆ ਸੀ ‘ਨੀ ਮੈਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ ਤੱਕ ਨਹੀਂ ਰਹਿਣਾ’, ਬਿੰਦਰਖੀਆ ਦੇ ਇਸ ਗੀਤ ਤੋਂ ਕੁੱਝ ਦਿਨ ਬਾਅਦ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।