ਇਨ੍ਹਾਂ ਸੂਬਾ ‘ਚ ਲੱਗ ਸਕਦੇ ਨੇ ਬਿਜਲੀ ਦੇ ਲੰਬੇ ਕੱਟ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਲੇ ਦੀ ਕਮੀ ਨਾਲ ਸੂਬੇ 'ਚ ਇੱਕ ਵਾਰ ਫਿਰ ਤੋਂ ਬਿਜਲੀ ਦੇ ਸੰਕਟ 'ਚ ਹੋਰ ਵਾਧਾ। ਮਿਲੀ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਦੇ ਤਿੰਨ ਯੂਨਿਟ ਬੰਦ ਹੋ ਚੁੱਕੇ ਨੇ, ਰੂਪਨਗਰ ਦਾ ਵੀ ਇੱਕ ਯੂਨਿਟ ਬੰਦ ਚੱਲ ਰਿਹਾ ਹੈ।

ਇਸੇ ਤਰੀਕੇ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿੱ'ਚ ਵੀ ਇੱਕ ਯੂਨਿਟ ਹਾਲੇ ਤੱਕ ਕੋਲੇ ਦੀ ਕਮੀ ਕਾਰਨ ਨਹੀਂ ਚੱਲ ਸਕਿਆ, ਤਲਵੰਡੀ ਸਾਬੋ ਥਰਮਲ ਪਲਾਂਟ ਦੀ ਤਾਂ 660 ਮੈਗਾਵਾਟ ਦਾ ਇੱਕ ਯੂਨਿਟ ਮੇਨਟੇਨੈਂਸ ਕਰਕੇ ਬੰਦ ਹੈ।

ਕੁਲ ਮਿਲਾ ਕੇ ਪੰਜਾਬ ਦੇ 5 ਥਰਮਲ ਪਲਾਂਟ ਦੇ ਪੰਦਰਾਂ ਯੂਨਿਟਾਂ ਵਿਚੋਂ 6 ਯੂਨਿਟ ਬੰਦ ਚੱਲ ਰਹੇ ਹਨ। ਇਨ੍ਹਾਂ ਬੰਦ ਥਰਮਲ ਪਲਾਂਟ ਕਰਕੇ ਪੰਜਾਬ 'ਚ 1810 ਮੈਗਾਵਾਟ ਯੂਨਿਟ ਦੀ ਘਾਟ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।

ਪੰਜਾਬ 'ਚ ਬਿਜਲੀ ਦੀ ਮੰਗ ਨੂੰ 10,495 ਮੈਗਾਵਾਟ ਦੇ ਰਿਕਾਰਡ ਉੱਚੇ ਪੱਧਰ ਨੂੰ ਛੂਹ ਗਈ ਸੀ, ਜਿਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਖਪਤਕਾਰਾਂ ਨੂੰ ਏਅਰ ਕੰਡੀਸ਼ਨਰ, ਲਾਈਟਾਂ ਅਤੇ ਹੋਰ ਉਪਕਰਨਾਂ ਦੇ ਨਾਲ-ਨਾਲ ਘਰੇਲੂ ਸੈੱਟ ਅਤੇ ਖੇਤੀਬਾੜੀ ਵਾਟਰ ਪੰਪਾਂ ਦੀ ਜਦੋਂ ਲੋੜ ਨਾ ਹੋਵੇ, ਨੂੰ ਬੰਦ ਕਰਨ ਦੀ ਅਪੀਲ ਕਰਨੀ ਪਈ ਸੀ।