ਵੱਡਾ ਹਾਦਸਾ: ਫੈਕਟਰੀ ਦੀ ਕੰਧ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਦੇ ਮੋਰਬੀ ਜ਼ਿਲ੍ਹੇ 'ਚ ਨਮਕ ਪੈਕੇਜਿੰਗ ਫੈਕਟਰੀ 'ਚ ਵੱਡਾ ਹਾਦਸਾ ਵਾਪਰਿਆ। ਫੈਕਟਰੀ ਦੀ ਕੰਧ ਡਿੱਗਣ ਨਾਲ ਘੱਟੋ-ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ। ਰਾਜ ਦੇ ਕਿਰਤ 'ਤੇ ਰੁਜ਼ਗਾਰ ਮੰਤਰੀ ਅਤੇ ਸਥਾਨਕ ਵਿਧਾਇਕ ਬ੍ਰਜੇਸ਼ ਮੇਰਜਾ ਨੇ ਕਿਹਾ ਕਿ ਇਹ ਦੁਖ਼ਦ ਘਟਨਾ ਹਲਵਾੜ ਉਦਯੋਗਿਕ ਖੇਤਰ ਦੇ ਅੰਦਰ ਸਥਿਤ ਸਾਗਰ ਸਾਲਟ ਫੈਕਟਰੀ 'ਚ ਵਾਪਰੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁਖ਼ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਮੋਰਬੀ 'ਚ ਕੰਧ ਡਿੱਗਣ ਨਾਲ ਹੋਈ ਤ੍ਰਾਸਦੀ ਦਿਲ ਝੰਜੋੜਨ ਵਾਲੀ ਹੈ। ਦੁਖ਼ ਦੀ ਇਸ ਘੜੀ 'ਚ ਮੇਰੀ ਹਮਦਰਦੀ ਸੋਗ ਪੀੜਤ ਪਰਿਵਾਰਾਂ ਨਾਲ ਹੈ।