ਵੱਡਾ ਹਾਦਸਾ : 600 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ, 7 ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਕਸ਼ਮੀਰ 'ਚ ਸ਼੍ਰੀਨਗਰ-ਲੱਦਾਖ ਰਾਜਮਾਰਗ ਦੇ ਜੋਜਿਲਾ ਪਾਸ 'ਤੇ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ 'ਤੇ ਇਕ ਜ਼ਖ਼ਮੀ ਹੋ ਗਿਆ। ਪੁਲਿਸ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਵਾਹਨ 'ਚ ਕਿੰਨੇ ਲੋਕ ਸਵਾਰ ਸਨ। ਜੰਮੂ ਕਸ਼ਮੀਰ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਆਮਿਰ ਅਲੀ ਨੇ ਕਿਹਾ,''ਸ਼੍ਰੀਨਗਰ-ਲੱਦਾਖ ਰਾਜਮਾਰਗ ਦੇ ਜੋਜਿਲਾ ਪਾਸ 'ਤੇ ਇਕ ਟਵੇਰਾ ਕਾਰ ਡੂੰਘੀ ਖੱਡ 'ਚ ਡਿੱਗਣ ਨਾਲ 7 ਲੋਕਾਂ ਦੀ ਮੌਤ।