ਵੱਡਾ ਹਾਦਸਾ : ਚੱਲਦੀ ਟਰੇਨ ‘ਚ ਲੱਗੀ ਅੱਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਮੋਤੀਹਾਰੀ 'ਚ ਇਕ ਯਾਤਰੀ ਟਰੇਨ ਦੇ ਇੰਜਣ 'ਚ ਅੱਗ ਲੱਗ ਗਈ। ਇਸ ਦੌਰਾਨ ਟਰੇਨ ਦੇ ਅੰਦਰ ਯਾਤਰੀ ਮੌਜੂਦ ਸਨ। ਜਿਵੇਂ ਹੀ ਰੇਲਵੇ ਕਰਮਚਾਰੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਟਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ। ਯਾਤਰੀਆਂ ਨੇ ਰੇਲਗੱਡੀ ਤੋਂ ਛਾਲ ਮਾਰ ਕੇ ਭੱਜਣਾ ਸ਼ੁਰੂ ਕਰ ਦਿੱਤਾ।

ਟਰੇਨ ਦੇ ਕੋਲ ਮੌਜੂਦ ਸਟਾਫ ਨੇ  ਗਾਰਡ ਅਤੇ ਡਰਾਈਵਰਾਂ ਨੇ ਤੁਰੰਤ ਭੇਲਹੀ ਸਟੇਸ਼ਨ ਮਾਸਟਰ ਤੇ ਰਕਸੌਲ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸੂਚਿਤ ਕੀਤਾ। ਇੰਜਣ ਨਾਲ ਜੁੜੀਆਂ ਬੋਗੀਆਂ ਨੂੰ ਵੱਖ ਕਰ ਦਿੱਤਾ ਗਿਆ।