ਜਹਾਜ਼ ਦਾ ਸੰਤੁਲਨ ਵਿਗੜਨ ਨਾਲ ਹੋਇਆ ਵੱਡਾ ਹਾਦਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਰਖੰਡ ਦੇ ਸਾਹਿਬਗੰਜ ਤੋਂ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਮਨਿਹਾਰੀ ਘਾਟ ਵੱਲ ਜਾ ਰਿਹਾ ਇੱਕ ਕਾਰਗੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਕਿ ਕਾਰਗੋ ਜਹਾਜ਼ ਗੰਗਾ ਨਦੀ ਵਿੱਚ ਬੇਕਾਬੂ ਹੋ ਗਿਆ। ਜਿਸ ਕਾਰਨ ਜਹਾਜ਼ 'ਚ ਲੱਦੇ ਕਈ ਟਰੱਕ ਨਦੀ 'ਚ ਡੁੱਬ ਗਏ। ਇਸ ਘਟਨਾ ਦੌਰਾਨ 2 ਵਿਅਕਤੀ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਂਚੀ ਤੋਂ 450 ਕਿਲੋਮੀਟਰ ਦੂਰ ਜ਼ਿਲ੍ਹੇ ਦੇ ਗਰਮ ਘਾਟ 'ਤੇ ਇਹ ਹਾਦਸਾ ਵਾਪਰਿਆ ,ਜਦੋ ਜਹਾਜ਼ ਤੇ ਲੱਦੇ ਇੱਕ ਟਰੱਕ ਦਾ ਟਾਇਰ ਫਟ ਗਿਆ ਤੇ ਜਹਾਜ਼ ਦਾ ਸੰਤੁਲਨ ਖ਼ਰਾਬ ਹੋ ਗਿਆ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕਈ ਲੋਕ ਸ਼ਾਮਲ ਸੀ,ਜਿਨ੍ਹਾਂ ਨੇ ਤੈਰ ਕੇ ਆਪਣੀ ਜਾਨ ਬਚਾਈ ਹੈ