ਵੱਡਾ ਹਾਦਸਾ : ਮਸਜਿਦ ’ਚ ਜ਼ਬਰਦਸਤ ਧਮਾਕਾ, 10 ਲੋਕਾਂ ਦੀ ਮੌਤ, 40ਜ਼ਖ਼ਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰੀ ਅਫ਼ਗਾਨਿਸਤਾਨ ’ਚ ਸਥਿਤ ਇਕ ਸ਼ੀਆ ਮਸਜਿਦ ’ਚ ਹੋਏ ਜ਼ਬਰਦਸਤ ਧਮਾਕੇ ’ਚ ਘੱਟ ਤੋਂ ਘੱਟ 10 ਨਮਾਜ਼ੀਆਂ ਦੀ ਮੌਤ ਹੋ ਗਈ, ਜਦਕਿ 40 ਹੋਰ ਜ਼ਖ਼ਮੀ ਹੋ ਗਏ। ਉੱਤਰੀ ਮਜ਼ਾਰ-ਏ-ਸ਼ਰੀਫ ਦੇ ਮੁੱਖ ਹਸਪਤਾਲ ਦੇ ਡਾਕਟਰ ਗਾਵਸੂਦੀਨ ਅਨਵਾਰੀ ਨੇ ਦੱਸਿਆ ਕਿ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਤੇ ਨਿੱਜੀ ਹਸਪਤਾਲ ਲਿਆਂਦਾ ਗਿਆ।

ਇਸ ਧਮਾਕੇ ’ਚ ਵੀ ਦੇਸ਼ ਦੇ ਘੱਟਗਿਣਤੀ ਸ਼ੀਆ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ ਪਰ ਅਜਿਹੇ ਹਮਲੇ ਅਕਸਰ ਇਸਲਾਮਿਕ ਸਟੇਟ ਨਾਲ ਜੁੜਿਆ ਸੰਗਠਨ ਇਸਲਾਮਿਕ ਸਟੇਟ ਇਨ ਖੋਰਾਸਨ ਪ੍ਰੋਵਿੰਸ ਕਰਦਾ ਹੈ।