ਪੰਜਾਬ ਸਰਕਾਰ ਦਾ ਵੱਡਾ ਐਕਸ਼ਨ; ਵਿਜੀਲੈਂਸ ਮੁਖੀ ਬਦਲਿਆ, ਇਸ ਅਧਿਕਾਰੀ ਨੂੰ ਲਾਇਆ ਨਵਾਂ ਬਿਊਰੋ ਮੁਖੀ

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ; ਵਿਜੀਲੈਂਸ ਮੁਖੀ ਬਦਲਿਆ, ਇਸ ਅਧਿਕਾਰੀ ਨੂੰ ਲਾਇਆ ਨਵਾਂ ਬਿਊਰੋ ਮੁਖੀ

ਨਿਊਜ਼ ਡੈਸਕ (ਜਸਕਮਲ) : ਪੰਜਾਬ ਚੋਣਾਂ 2022 ਨੂੰ ਲੈ ਕੇ ਪੰਜਾਬ ਸਰਕਾਰ ਨੇ ਪਹਿਲਾਂ ਪੰਜਾਬ ਪੁਲਿਸ ਦੇ ਵਿਜੀਲੈਂਸ ਵਿਭਾਗ ‘ਚ ਵੱਡੀ ਬਦਲੀ ਕੀਤੀ ਹੈ। ਸਰਕਾਰ ਨੇ ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ ਬਿਊਰੋ ‘ਚ ਨਵਾਂ ਮੁਖੀ ਥਾਪਿਆ ਹੈ। ਇਸਤੋਂ ਪਹਿਲਾਂ ਦੇ ਮੁਖੀ ਬੀਕੇ ਉੱਪਲ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਮੁਖੀ ਵੱਜੋਂ ਈਸ਼ਵਰ ਸਿੰਘ, ਜੋ ਕਿ 1993 ਬੈਚ ਦੇ ਆਈਪੀਐੱਸ ਅਧਿਕਾਰੀ ਹਨ, ਨੂੰ ਨਵਾਂ ਵਿਜੀਲੈਂਸ ਮੁਖੀ ਤਾਇਨਾਤ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਬੀਕੇ ਉੱਪਲ ਨੂੰ ਵਿਸ਼ੇਸ਼ ਤੌਰ ‘ਤੇ ਵਿਜੀਲੈਂਸ ਮੁਖੀ ਲਾਇਆ ਗਿਆ ਸੀ। ਬੀਕੇ ਉੱਪਲ ਨੇ ਹੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਸਨ। ਹਿਰਾਸਤ ‘ਚ ਰੱਖਿਆ ਸੀ। ਉਪਰੰਤ ਸਾਬਕਾ ਡੀਜੀਪੀ ਸੈਣੀ ਨੇ ਉੱਚ ਅਦਾਲਤ ਦਾ ਰੁਖ ਕੀਤਾ ਸੀ ਅਤੇ ਬੀਕੇ ਉਪਲ ਨੂੰ ਨੋਟਿਸ ਜਾਰੀ ਹੋਇਆ ਸੀ।