ਵੱਡੀ ਵਾਰਦਾਤ : 2 ਧਿਰਾਂ ‘ਚ ਹੋਈ ਖੂਨੀ ਝੜਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ 2 ਧਿਰਾਂ ਵਿੱਚ ਖੂਨੀ ਝੜਪ ਹੋਈ ਹੈ। ਇਸ ਝੜਪ ਦੌਰਾਨ 2 ਔਰਤਾਂ ਸਮੇਤ 4 ਲੋਕ ਜਖ਼ਮੀ ਹੋ ਗਏ ਹਨ। ਇਕ ਵਿਅਕਤੀ ਨੇ ਦੱਸਿਆ ਕਿ ਨਰਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਪਿੰਡ 'ਚ ਕਿਸੇ ਨਾਲ ਝਗੜਾ ਚੱਲ ਰਿਹਾ ਸੀ।ਉਸ ਵਿਅਕਤੀ ਨੇ ਝਗੜੇ ਦੌਰਾਨ 3 ਵਿਅਕਤੀਆਂ 'ਤੇ ਆਪਣੀ ਕਾਰ ਚੜਾ ਦਿੱਤੀ ਸੀ। ਇਕ ਦੌਰਾਨ ਹੀ ਦੂਜੀ ਧਿਰ ਦੇ ਗੁੱਸੇ ਵਿੱਚ ਕਾਰ ਦੀ ਭੰ ਤੋੜ ਕਰ ਦਿੱਤੀ।ਇਸ ਘਟਨਾ ਵਿੱਚ ਜਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਨਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਮਿਸਤਰੀ ਲੱਗੇ ਹੋਏ ਸੀ ਤੇ ਉਹ ਆਪਣਾ ਕੰਮ ਖਤਮ ਕਰ ਰਹੇ ਸੀ। ਇਸ ਦੌਰਾਨ ਕੁਝ ਲੋਕਾਂ ਨੇ ਉਸ ਦੇ ਘਰ ਹਮਲਾ ਕਰ ਦਿੱਤਾ । ਨਰਿੰਦਰ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਦੇ ਤੇ ਉਸ ਦੀ ਮਾਂ ਦੇ ਹਮਲਾ ਕਰ ਕੇ ਗੰਭੀਰ ਜਖ਼ਮੀ ਕਰ ਦਿੱਤਾ। ਫਿਲਹਾਲ ਪੁਲਿਸ ਨੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।