ਵੱਡੀ ਵਾਰਦਾਤ: ਹਥਿਆਰਾਂ ਦੀ ਨੋਕ ‘ਤੇ NRI ਤੋਂ ਲੁੱਟੀ ਕਰੇਟਾ ਕਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੋਰਾਇਆ 'ਚ ਦਿਨ-ਦਿਹਾੜੇ ਇਕ ਔਰਤ ਅਤੇ ਦੋ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਨੋਕ 'ਤੇ ਇਕ NRI ਕੋਲੋਂ ਉਸ ਦੀ ਕਰੇਟਾ ਕਾਰ ਲੁੱਟ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਗੋਰਾਇਆ ਦੇ ਪਿੰਡ ਦੁਸਾਂਝ ਕਲਾਂ ਦੇ ਐੱਨ. ਆਰ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਨਜ਼ਦੀਕੀ ਪਿੰਡ ਲਾਦੀਆ ਤੋਂ ਨਾਨੋ ਮਜਾਰਾ ਰੋਡ ਜਾ ਰਹੇ ਸਨ।

ਅੱਗੇ ਤੋਂ ਰਸਤੇ ਵਿੱਚ ਦੋ ਨੌਜਵਾਨਾਂ ਅਤੇ ਇਕ ਲੜਕੀ ਨੇ ਉਨ੍ਹਾਂ ਨੂੰ ਰੁਕਣ ਲਈ ਇਸ਼ਾਰਾ ਕੀਤਾ, ਜਿਨ੍ਹਾਂ ਗੱਡੀ ਰੋਕ ਲਈ ਅਤੇ ਨੌਜਵਾਨਾਂ ਨੇ ਮੇਰੇ 'ਤੇ ਪਿਸਤੌਲ ਤਾਣਕੇ ਮੈਨੂੰ ਗੋਲ਼ੀ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਗੱਡੀ ਦੀ ਚਾਬੀ ਖੋਹਣ ਲੱਗੇ। ਇਸ ਦੌਰਾਨ ਮੇਰੇ ਨਾਲ ਹੱਥੋਪਾਈ ਵੀ ਕੀਤੀ ਅਤੇ ਗੱਡੀ ਲੈ ਕੇ ਫ਼ਰਾਰ ਹੋ ਗਏ।

ਡੀ. ਐੱਸ. ਪੀ. ਹਰਲੀਨ ਸਿੰਘ ਨੇ ਕਿਹਾ ਕਿ ਪੁਲਿਸ ਦੀਆਂ ਪੰਜ ਟੀਮਾਂ ਬਣਾ ਕੇ ਪਿੰਡਾਂ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।