ਵੱਡੀ ਘਟਨਾ : ਨਾਬਾਲਿਗ ਨਾਲ ਬਲਤਕਾਰ ਦੇ ਦੋ ਦੋਸ਼ੀਆਂ ਨੂੰ ਭੀੜ ਨੇ ਜਿਉਂਦਾ ਸਾੜਿਆ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਰਖੰਡ 'ਚ ਭੀੜ ਨੇ ਨਾਬਾਲਿਗਾ ਨਾਲ ਸਮੂਹਿਕ ਜਬਰ ਜਨਾਹ ਦੇ ਦੋ ਮੁਲਜ਼ਮਾਂ ਨੂੰ ਮੋਟਰਸਾਈਕਲ ਸਮੇਤ ਜਿਊਂਦਾ ਸਾੜ ਦਿੱਤਾ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੈ। ਮ੍ਰਿਤਕ ਦੀ ਪਛਾਣ ਸੁਨੀਲ ਓਰਾਵਾਂ ਵਜੋਂ ਹੋਈ ਹੈ। ਜਦੋਂਕਿ ਆਸ਼ੀਸ਼ ਓਰਾਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਪਿਛੋਂ ਇਲਾਕੇ 'ਚ ਤਣਾਅ ਪੈਦਾ ਹੋ ਗਿਆ।

ਦੋਵੇਂ ਨੌਜਵਾਨਾਂ 'ਤੇ ਜਬਰ ਜਨਾਹ ਦਾ ਇਲਜ਼ਾਮ ਹੈ। ਲੜਕੀ ਦੇ ਪਰਿਵਾਰਕ ਮੈਂਬਰ ਗੁੱਸੇ 'ਚ ਆ ਗਏ ਤੇ ਦੋਵਾਂ ਮੁਲਜ਼ਮਾਂ ਨੂੰ ਫੜ ਕੇ ਪਿੰਡ ਲੈ ਆਏ। ਇੱਥੇ ਦੋਵਾਂ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।