ਵੱਡਾ ਸੜਕ ਹਾਦਸਾ: SUV ਤੇ ਟਰੱਕ ਵਿਚਾਲੇ ਟੱਕਰ ‘ਚ 4ਔਰਤਾਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ 'ਚ ਇਕ ਐਸਯੂਵੀ ਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਚਾਰ ਔਰਤਾਂ ਦੀ ਮੌਤ ਹੋ ਗਈ | ਇਹ ਚਾਰੇ ਔਰਤਾਂ ਦੱਖਣੀ ਕੋਰੀਆ ਦੀਆਂ ਨਾਗਰਿਕ ਸਨ ਅਤੇ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਪਹੁੰਚੀਆਂ ਸਨ। ਪੁਲਿਸ ਕਮਿਸ਼ਨਰ ਮਾਈਕ ਕੌਂਡਨ ਨੇ ਦੱਸਿਆ ਕਿ ਇਹ ਹਾਦਸਾ ਕੁਈਨਜ਼ਲੈਂਡ ਦੇ ਸਟੈਨਥੋਰਪ ਨੇੜੇ ਨਿਊ ਇੰਗਲੈਂਡ ਹਾਈਵੇਅ 'ਤੇ SUV 'ਚ ਸਵਾਰ ਔਰਤਾਂ ਦੂਜੀ ਦਿਸ਼ਾ ਤੋਂ ਆ ਰਹੇ ਟਰੱਕ ਨੂੰ ਰਸਤਾ ਨਹੀਂ ਦੇ ਸਕੀਆਂ ਅਤੇ ਦੋਵੇਂ ਵਾਹਨ ਆਪਸ 'ਚ ਟਕਰਾ ਗਏ। ਇਸ ਹਾਦਸੇ ਦੇ ਸਮੇਂ ਮੀਂਹ ਪੈ ਰਿਹਾ ਸੀ। ਉਹਨਾਂ ਨੇ ਕਿਹਾ ਕਿ ਹਾਦਸੇ ਵਿੱਚ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ, ਜਦੋਂ ਕਿ SUVਵਿੱਚ ਸਵਾਰ ਕੋਈ ਵੀ ਨਹੀਂ ਬਚਿਆ।