
ਬਲੀਆ (ਨੇਹਾ): ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲਾ ਹਸਪਤਾਲ ਦੇ ਸੀਨੀਅਰ ਡਾਕਟਰ ਏ.ਕੇ.ਸਵਰਨਕਰ ਦੀ ਸ਼ਨੀਵਾਰ ਰਾਤ ਕਰੀਬ 2.30 ਵਜੇ ਸੜਕ ਹਾਦਸੇ 'ਚ ਮੌਤ ਹੋ ਗਈ। ਲਖਨਊ ਤੋਂ ਬਲੀਆ ਪਰਤਦੇ ਸਮੇਂ ਬਲੀਆ-ਰਸਰਾ ਰੋਡ 'ਤੇ ਸਥਿਤ ਦੇਵਸਥਾਲੀ ਸਕੂਲ ਨੇੜੇ ਇਹ ਹਾਦਸਾ ਵਾਪਰਿਆ। ਜਿੱਥੇ ਉਸਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ ਵਿੱਚ ਪਲਟ ਗਈ।
ਕਾਰ ਵਿਚ ਉਸ ਦਾ ਦੋਸਤ ਅਜੀਤ ਰਾਏ ਵੀ ਸਵਾਰ ਸੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬੀਐਚਯੂ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਝਾਂਸੀ ਜ਼ਿਲ੍ਹੇ ਦੇ ਰਹਿਣ ਵਾਲੇ ਡਾ.ਏ.ਕੇ.ਸਵਰਨਕਰ ਐਮ.ਡੀ ਦੀ ਪੜ੍ਹਾਈ ਕਰਨ ਲਈ ਸਿੱਖਿਆ ਛੁੱਟੀ 'ਤੇ ਸਨ।