Moosewala ਦੇ ਕਤਲ ‘ਤੇ ਬੋਲੇ Mankirat Aulakh, ਕਹੀ ਇਹ ਗੱਲ

by jaskamal

ਨਿਊਜ਼ ਡੈਸਕ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਗਾਇਕ ਮਨਕੀਰਤ ਔਲਖ ਨੇ ਆਪਣਾ ਨਾਂ ਆਉਣ 'ਤੇ ਅੱਜ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ। ਉਨ੍ਹਾਂ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੜਾ ਦੁੱਖ ਹੈ ਕਿ ਅੱਜ ਸਾਡੇ ਵਿੱਚ ਸਾਡਾ ਭਰਾ ਸਿੱਧੂ ਮੂਸੇਵਾਲਾ ਨਹੀਂ ਰਿਹਾ।

ਮਨਕੀਰਤ ਔਲਖ ਨੇ ਕਿਹਾ ਕਿ ਭਰੀ ਜਵਾਨੀ 'ਚ ਕਿਸੇ ਪੁੱਤ ਦਾ ਆਪਣੇ ਮਾਂ-ਪਿਓ ਤੋਂ ਵਿਛੜਨਾ ਬਹੁਤ ਮਾੜੀ ਗੱਲ ਹੈ। ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਇੰਡਸਟਰੀ ਦਾ ਮਾਣ ਸੀ। ਮਨਕੀਰਤ ਨੇ ਹੱਥ ਜੋੜ ਕੇ ਮੀਡੀਆ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕਿਰਪਾ ਕਰਕੇ ਕਿਸੇ ਬਾਰੇ ਮਾੜਾ ਨਾ ਛਾਪੋ।