ਸ਼ਗਨ ਦੇ ਟੋਕਰੇ ਨੂੰ ਲੈ ਕੇ ਟੁੱਟਿਆ ਵਿਆਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਪਿੰਡ ਕਾਹਲੋਂ ਵਿਖੇ ਕੁੜੀ ਵਾਲਿਆਂ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਮੁੰਡੇ ਵਾਲਿਆਂ ਨਾਲ ਰਿਸ਼ਤਾ ਤੋੜ ਦਿੱਤਾ। ਲਾੜੇ 'ਤੇ ਉਸ ਦੇ ਪਰਿਵਾਰ ਵਲੋਂ ਵਿਆਹ ਟੁੱਟਣ ਦਾ ਮੁੱਖ ਕਾਰਨ ਸ਼ਗਨ ਦਾ ਟੋਕਰਾ ਦੱਸਿਆ ਜਾ ਰਿਹਾ ਹੈ।

ਪੀੜਤ ਲਾੜੇ ਨੇ ਕਿਹਾ ਕਿ ਉਸ ਦਾ ਵਿਆਹ ਸੀ। ਉਨ੍ਹਾਂ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਉਸ ਨੂੰ ਸ਼ਗਨ ਵੀ ਲੱਗ ਚੁੱਕਾ ਸੀ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਵਾਲੇ ਜਦੋਂ ਕੁੜੀ ਨੂੰ ਸ਼ਗਨ ਲਗਾਉਣ ਲਈ ਗਏ ਤਾਂ ਉਹ ਸਾਰੇ ਕੱਪੜੇ, ਵਿਆਹ ਦਾ ਸਾਮਾਨ, ਫਲਾਂ ਵਾਲਾ ਟੋਕਰਾ ਆਦਿ ਲੈ ਕੇ ਗਏ।

ਉਸ ਨੇ ਦੱਸਿਆ ਕਿ ਸ਼ਗਨ ਲਗਾਉਣ ਤੋਂ ਪਹਿਲਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਾਨੂੰ ਕਿਹਾ ਕਿ ਤੁਸੀਂ ਉਨ੍ਹਾਂ ਦੇ ਘਰ ਉਹ ਟੋਕਰਾ ਲੈ ਕੇ ਆਏ ਹੋ, ਜੋ ਅਸੀਂ ਉਨ੍ਹਾਂ ਨੇ ਮੁੰਡੇ ਨੂੰ ਦਿੱਤਾ ਸੀ। ਲਾੜੇ ਨੇ ਕਿਹਾ ਕਿ ਅਸੀਂ ਕੁੜੀ ਦੇ ਪਰਿਵਾਰ ਨੂੰ ਕਿਹਾ ਕਿ ਇਹ ਟੋਕਰਾ ਅਸੀਂ ਵੱਖਰਾ ਬਣਵਾ ਕੇ ਲਿਆਏ ਹਾਂ ਅਤੇ ਇਹ ਤੁਹਾਡਾ ਟੋਕਰਾ ਨਹੀਂ ਹੈ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਨੇ ਵਿਆਹ ਤੋੜ ਦਿੱਤਾ।