ਪ੍ਰਧਾਨਮੰਤਰੀ ਦੇ ਨਿਵਾਸ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ

by simranofficial

ਵੈੱਬ ਡੈਸਕ (ਐਨ. ਆਰ .ਆਈ .ਮੀਡਿਆ) :- ਅੱਜ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਪੰਜਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ, ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਸਰਕਾਰ ਨੇ ਉੰਨਾ ਦੀਆਂ ਮੰਗਾਂ ਨਾ ਮੰਨਿਆਂ ਤੇ ਉਹ ਸੰਸਦ ਨੂੰ ਘੇਰਾ ਪਾਉਣਗੇ , ਦਿਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਜਾਵੇਗਾ | ਫਿਲਹਾਲ ਕਿਸਾਨਾਂ ਦੀ ਅੱਜ ਫਿਰ ਮੀਟਿੰਗ ਸਰਕਾਰ ਨਾਲ ਹੋਣ ਜਾ ਰਹੀ ਹੈ , ਅਤੇ ਅੱਜ ਦੀ ਮੀਟਿੰਗ ਤੇ ਸਭ ਦੀਆਂ ਨਜਰ ਬੰਨੀਆਂ ਹੋਈਆਂ ਨੇ |

ਕਿਸਾਨਾਂ ਨੇ ਕੱਲ ਹੀ ਸਾਫ਼ ਕਰ ਦਿੱਤਾ ਸੀ ਕਿ ਕਾਨੂੰਨ ਰੱਦ ਕੀਤੇ ਜਾਣਗੇ , ਬਦਲਾਅ ਉੰਨਾ ਨੂੰ ਮੰਜੂਰ ਨਹੀਂ ਹੈ | ਪਰ ਦੂੱਜੇ ਪਾਸੇ ਸਰਕਾਰ ਦਾ ਇਹ ਸਾਫ਼ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਨਹੀਂ ਕਰਨਗੇ , ਉਹ ਬਦਲਾਅ ਕਰ ਸਕਦੇ ਨੇ | ਦੂੱਜੇ ਪਾਸੇ ਪ੍ਰਧਾਨਮੰਤਰੀ ਆਪਣੇ ਪੱਧਰ ਤੇ ਹੁਣ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਕਰ ਰਹੇ ਨੇ , ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਮੀਟਿੰਗ ਲੈ ਰਹੇ ਸੀ , ਹੁਣ ਅੱਜ ਦੀ ਮੀਟਿੰਗ ਅਹਿਮ ਹੋਣ ਵਾਲੀ ਹੈ |