CM ਮਾਨ ਦੇ ਕੰਧਾਂ ਉਤੇ ਲਾਪਤਾ ਹੋਣ ਦੇ ਲੱਗੇ ਪੋਸਟਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਧੂਰੀ 'ਚ ਲੰਬੇ ਸਮੇਂ ਤੋਂ ਕੋਈ ਕਦਮ ਨਾ ਰੱਖੇ ਜਾਣ ਅਤੇ ਲੋਕਾਂ ਦੀ ਸਾਰ ਨਾ ਲੈਣ ਦੇ ਕਾਰਨ ਵਿਰੋਧ ਵਿੱਚ ਸਾਰੇ ਸ਼ਹਿਰ 'ਚ ਲਾਪਤਾ ਦੇ ਪੋਸਟਰ ਲਗਾ ਦਿੱਤੇ ਗਏ ਹਨ। ਕੰਧਾਂ ਉਤੇ ਲਿਖਿਆ ਹੈ ਕਿ ਸਾਡਾ ਐਮਐਲਏ ਕਦੇ ਨਹੀਂ ਦਿਸਿਆ।

ਲੋਕਾਂ 'ਚ ਗੁੱਸਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੰਡੀਗੜ੍ਹ ਤੋਂ ਨਹੀਂ, ਸਗੋਂ ਪਿੰਡਾਂ ਵਿੱਚੋਂ ਚੱਲੇਗੀ ਪਰ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਧੂਰੀ ਹਲਕੇ ਵਿੱਚ ਇਕ ਵਾਰ ਵੀ ਨਹੀਂ ਪੁੱਜੇ।