ਮੁਹੰਮਦ ਜ਼ੁਬੈਰ ਦੀ ਹਿਰਾਸਤ ‘ਚ ਚਾਰ ਦਿਨ ਦਾ ਵਾਧਾ

by jaskamal

ਨਿਊਜ਼ ਡੈਸਕ: ਦਿੱਲੀ ਦੀ ਅਦਾਲਤ ਨੇ ਕਥਿਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ 'ਚ ਆਲਟ ਨਿਊਜ਼ ਦੇ ਬਾਨੀ ਮੁਹੰਮਦ ਜ਼ੁਬੈਰ ਦੀ ਹਿਰਾਸਤ ਅੱਜ ਚਾਰ ਦਿਨ ਲਈ ਵਧਾ ਦਿੱਤੀ ਹੈ। ਜ਼ੁਬੈਰ ਹਿੰਦੂ ਦੇਵਤਿਆਂ ਖ਼ਿਲਾਫ਼ ਸਾਲ 2018 'ਚ ਕੀਤੇ ‘ਇਤਰਾਜ਼ਯੋਗ ਟਵੀਟ’ ਨਾਲ ਸਬੰਧਿਤ ਇੱਕ ਕੇਸ ਵਿੱਚ ਨਾਮਜ਼ਦ ਹੈ। ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਸਨਿਗਧਾ ਸਰਵਾਰੀਆ ਦੀ ਅਦਾਲਤ ਨੇ ਦਿੱਲੀ ਪੁਲੀਸ ਤੇ ਮੁਲਜ਼ਮ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਆਦੇਸ਼ ਦਿੱਤਾ। ਪੁਲੀਸ ਨੇ ਜ਼ੁਬੈਰ ਦਾ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ। ਦਿੱਲੀ ਪੁਲੀਸ ਨੇ ਅਦਾਲਤ ਨੂੰ ਕਿਹਾ ਕਿ ਮੁਹੰਮਦ ਜ਼ੁਬੈਰ ਨੇ ਪ੍ਰਸਿੱਧੀ ਪਾਉਣ ਲਈ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਕਥਿਤ ਇਤਰਾਜ਼ਯੋਗ ਟਵੀਟ ਕੀਤੇ ਸਨ। ਜ਼ੁਬੈਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੁਲੀਸ ਵੱਲੋਂ ਕਥਿਤ ਤੌਰ ’ਤੇ ਐਡਿਟ ਕੀਤੀ ਗਈ ਤਸਵੀਰ ਅਸਲ 'ਚ ਪੁਰਾਣੀ ਹਿੰਦੀ ਫ਼ਿਲਮ ਦੀ ਹੈ।