ਵਿਧਾਨ ਸਭਾ ’ਚ ਗੂੰਜਿਆ Moosewala ਦਾ ਮੁੱਦਾ, Raja Warring ਨੇ ਘੇਰੀ ‘ਆਪ’

by jaskamal

 ਨਿਊਜ਼ ਡੈਸਕ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦਾ ਮੁੱਦਾ ਗੂੰਜਿਆ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਲੈ ਕੇ ‘ਆਪ’ ਸਰਕਾਰ ਨੂੰ ਘੇਰਿਆ। ‘ਆਪ’ ਵਿਧਾਇਕ ਅਮਨ ਅਰੋੜਾ ਦੇ ਸਵਾਲ ਕਿ ਕੀ ਪੰਜਾਬ ਦਾ ਤਿੰਨ ਮਹੀਨਿਆਂ ’ਚ ਵਿਗੜੀ ਕਾਨੂੰਨ-ਵਿਵਸਥਾ ਭਗਵੰਤ ਮਾਨ ਦੀ ਦੇਣ ਹੈ ਤੇ ਇਹ ਉਹ ਕੰਡੇ ਹਨ, ਜੋ ਪਿਛਲੀ ਸਰਕਾਰ ਨੇ ਬੀਜੇ ਹੋਏ ਹਨ ਤੇ ਅਸੀਂ ਸਿਰਫ ਉਨ੍ਹਾਂ ਨੂੰ ਚੁਗ ਰਹੇ ਹਾਂ, ਰਾਜਾ ਵੜਿੰਗ ਨੇ ਕਿਹਾ ਕਿ ਜਿਸ ਚਰਚਿਤ ਕਤਲ ਦੀ ਇਹ ਗੱਲ ਕਰ ਰਹੇ ਹਨ, ਸਾਡੀ ਸਰਕਾਰ ਨੇ ਉਸ ਨੂੰ 10 ਸੁਰੱਖਿਆ ਗਾਰਡ ਦਿੱਤੇ ਸਨ। ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਸਾਲ ਪਹਿਲਾਂ ਆਈ. ਬੀ. ਤੋਂ ਜਾਣਕਾਰੀ ਆਈ ਸੀ। ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਇਕ ਮਹੀਨਾ ਪਹਿਲਾਂ ਸ਼ਾਹਰੁਖ਼ ਨਾਂ ਦੇ ਵਿਅਕਤੀ ਨੂੰ ਦਿੱਲੀ ਪੁਲਸ ਨੇ ਫੜਿਆ। ਦਿੱਲੀ ਪੁਲਸ ਨੇ ਮੌਜੂਦਾ ਡੀ. ਜੀ. ਪੀ. ਨੂੰ ਇਤਲਾਹ ਦਿੱਤੀ ਸੀ। ਇਹ ਵਿਅਕਤੀ ਸਿੱਧੂ ਮੂਸੇਵਾਲਾ ਦੀ ਰੇਕੀ ਕਰਕੇ ਆਇਆ ਹੈ ਤੇ ਇਸ ਨੇ ਉਸ ਨੂੰ ਮਾਰਨਾ ਸੀ। ਸ਼ਾਹਰੁਖ਼ ਨੇ ਖੁਲਾਸਾ ਕੀਤਾ ਸੀ ਕਿ ਮੈਂ ਉਥੇ ਤਾਇਨਾਤ ਹਥਿਆਰਬੰਦ ਸੁਰੱਖਿਆ ਗਾਰਡਾਂ ਨੂੰ ਦੇਖ ਵਾਪਸ ਆ ਗਿਆ ਸੀ।