Moosewala ਕਤਲ ਮਾਮਲਾ, ਹਥਿਆਰ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ : ਲੁਧਿਆਣਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਹਥਿਆਰ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਪਟਿਆਲਾ ਦੇ ਕਬੱਡੀ ਖਿਡਾਰੀ ਜਸਕਰਨ ਸਿੰਘ ਉਰਫ਼ ਕਰਨ 21 ਸਾਲਾ ਵਜੋਂ ਪਹਿਚਾਣ ਹੋਈ ਹੈ।

 ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀ ਬਲਦੇਵ ਨੂੰ ਹਥਿਆਰਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬਲਦੇਵ ਤੋਂ ਪੁੱਛਗਿੱਛ  ਦੌਰਾਨ ਜਸਕਰਨ ਦਾ ਨਾਂਅ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਜਸਕਰਨ ਦਾ ਸੰਪਰਕ ਸੀ। ਲੁਧਿਆਣਾ ਪੁਲਿਸ ਨੇ ਜਸਕਰਨ ਨੂੰ ਕੋਰਟ ਵਿੱਚ ਪੇਸ ਕਰਕੇ ਉਸਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।