‘Monkeypox’ ਦੇ 524 ਤੋਂ ਵੱਧ ਮਾਮਲੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 'Monkeypox' ਦੇ ਵਧਦੇ ਮਾਮਲੇ ਪੂਰੀ ਦੁਨੀਆ ਨੂੰ ਡਰਾ ਰਹੇ ਹਨ, ਜਿਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਸਮੇਤ ਦੁਨੀਆ ਭਰ ਦੇ ਪ੍ਰਮੁੱਖ ਸਿਹਤ ਸੰਗਠਨਾਂ ਨੇ ਚਿੰਤਾ ਪ੍ਰਗਟਾਈ ਹੈ। 'Monkeypox' ਕਈ ਦੇਸ਼ਾਂ 'ਚ ਫੈਲਣਾ ਜਾਰੀ ਹੈ। 'Monkeypox' ਅਮਰੀਕਾ, ਕੈਨੇਡਾ, ਮੈਕਸੀਕੋ, ਭਾਰਤ, ਆਸਟ੍ਰੇਲੀਆ, ਯੂਰਪ, ਯੂਕੇ ਅਤੇ ਬ੍ਰਾਜ਼ੀਲ ਵਰਗੇ 39 ਦੇਸ਼ਾਂ 'ਚ ਫੈਲ ਚੁੱਕਾ ਹੈ। ਬ੍ਰਿਟੇਨ 'ਚ 'Monkeypox' ਦੇ ਕੇਸਾਂ ਦੀ ਕੁੱਲ ਗਿਣਤੀ 560 ਹੋ ਗਈ ਹੈ।

ਜਾਣਕਾਰੀ ਅਨੁਸਾਰ ਇੰਗਲੈਂਡ 'ਚ 504, ਸਕਾਟਲੈਂਡ ਵਿੱਚ 13, ਉੱਤਰੀ ਆਇਰਲੈਂਡ ਵਿੱਚ ਦੋ ਅਤੇ ਵੇਲਜ਼ ਵਿੱਚ ਪੰਜ ਪੁਸ਼ਟੀ ਕੀਤੇ ਕੇਸ ਹਨ। ਦੱਸਿਆ ਜਾ ਰਿਹਾ ਹੈ ਕਿ 'ਕਿਸੇ ਵੀ ਵਿਅਕਤੀ ਨੂੰ 'Monkeypox' ਹੋ ਸਕਦਾ ਹੈ, ਖਾਸ ਤੌਰ 'ਤੇ ਜੇ ਤੁਸੀਂ ਲੱਛਣਾਂ ਵਾਲੇ ਵਿਅਕਤੀ ਨਾਲ ਜਿਨਸੀ ਸੰਪਰਕ ਸਮੇਤ, ਨਜ਼ਦੀਕੀ ਸੰਪਰਕ ਕੀਤਾ ਹੋਵੇ। ਜ਼ਿਆਦਾਤਰ ਮਾਮਲੇ ਗੇਅ, ਬਾਇਸੈਕਸੁਅਲ ਜਾਂ ਪੁਰਸ਼ਾਂ ਦੇ ਹਨ ਜੋ ਮਰਦਾਂ ਨਾਲ ਸੈਕਸ ਕਰਦੇ ਹਨ।