ਮੁਸਲਿਮ ਔਰਤਾਂ ਨੂੰ ਨਹੀਂ ਮਿਲੇਗੀ ਬੁਰਕੀਨੀ ਪਹਿਨਣ ਦੀ ਆਜ਼ਾਦੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰਾਂਸ 'ਚ ਮੁਸਲਿਮ ਔਰਤਾਂ ਵੱਲੋਂ ਸਵੀਮਿੰਗ ਪੂਲ 'ਚ ਪਹਿਨੀ ਜਾਣ ਵਾਲੀ ਬੁਰਕੀਨੀ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇੱਥੇ ਗ੍ਰੇਨੋਬਲ ਦੇ ਮੇਅਰ ਨੇ ਕੁਝ ਦਿਨ ਪਹਿਲਾਂ ਮੁਸਲਿਮ ਔਰਤਾਂ ਨੂੰ ਬੁਰਕੀਨੀ ਪਹਿਨਣ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਨੇ ਫੈਸਲਾ ਟਾਲ ਦਿੱਤਾ ਹੈ। ਹੁਣ ਔਰਤਾਂ ਜਨਤਕ ਪੂਲ 'ਚ ਬੁਰਕੀਨੀ ਨਹੀਂ ਪਹਿਨ ਸਕਣਗੀਆਂ। ਬੁਰਕੀਨੀ ਇੱਕ ਕਿਸਮ ਦਾ ਸਵਿਮਸੂਟ ਹੈ ਜੋ ਮੁਸਲਿਮ ਔਰਤਾਂ ਦੁਆਰਾ ਪਹਿਨਿਆ ਜਾਂਦਾ ਹੈ।

ਦਰਅਸਲ 16 ਮਈ ਨੂੰ ਗ੍ਰੇਨੋਬਲ ਸ਼ਹਿਰ ਦੇ ਮੇਅਰ ਨੇ ਹੁਕਮ ਦਿੱਤਾ ਸੀ ਕਿ ਮੁਸਲਿਮ ਔਰਤਾਂ ਪੂਲ 'ਚ ਬੁਰਕੀਨੀ ਪਹਿਨ ਸਕਦੀਆਂ ਹਨ। ਉਸ ਸਮੇਂ, ਮੇਅਰ ਪਿਓਲ ਨੇ ਫ੍ਰੈਂਚ ਰੇਡੀਓ ਆਰਐਮਸੀ 'ਤੇ ਕਿਹਾ - ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਔਰਤਾਂ ਤੇ ਮਰਦ ਆਪਣੀ ਮਰਜ਼ੀ ਅਨੁਸਾਰ ਕੱਪੜੇ ਪਾਉਣ।

2011 ਵਿੱਚ, ਫਰਾਂਸ ਵਿੱਚ ਜਨਤਕ ਥਾਵਾਂ 'ਤੇ ਪੂਰਾ ਚਿਹਰਾ ਢੱਕਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਫਰਾਂਸ ਬੁਰਕੇ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ। ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੇ ਇਹ ਪਾਬੰਦੀ ਲਗਾਈ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਹਿਜਾਬ ਜਾਂ ਬੁਰਕਾ ਔਰਤਾਂ 'ਤੇ ਅੱਤਿਆਚਾਰ ਹੈ, ਇਸ ਨੂੰ ਫਰਾਂਸ ਵਿਚ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਕੀਤਾ ਜਾ ਸਕਦਾ।