ਨੱਢਾ ਨੇ ਬਾਦਲ ਕੋਲੋਂ ਰਾਸ਼ਟਰਪਤੀ ਉਮੀਦਵਾਰ ਲਈ ਮੰਗਿਆ ਸਮਰਥਨ!

by jaskamal

ਨਿਊਜ਼ ਡੈਸਕ : ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਫ਼ੋਨ ਕੀਤਾ ਹੈ। ਭਾਜਪਾ ਪ੍ਰਧਾਨ ਨੱਢਾ ਨੇ ਸੁਖਬੀਰ ਬਾਦਲ ਤੋਂ ਰਾਸ਼ਟਰਪਤੀ ਚੋਣਾਂ ’ਚ ਐੱਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਲਈ ਸਮਰਥਨ ਮੰਗਿਆ ਹੈ। ਇਸ ਸਬੰਧੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਭਾਜਪਾ ਪ੍ਰਧਾਨ ਨੱਢਾ ਦਾ ਫ਼ੋਨ ਆਇਆ ਹੈ।

ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਚੋਣ ’ਚ ਐੱਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਨੂੰ ਲੈ ਕੇ ਫ਼ੈਸਲਾ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਣ ਵਾਲੀ ਮੀਟਿੰਗ ’ਚ ਲਿਆ ਜਾਵੇਗਾ। ਵਲਟੋਹਾ ਨੇ ਕਿਹਾ ਕਿ ਸੀਨੀਅਰ ਲੀਡਰਸ਼ਿਪ ਭਾਜਪਾ ਦੇ ਇਸ ਸੱਦੇ ’ਤੇ ਵਿਚਾਰ ਕਰੇਗੀ ਕਿਉਂਕਿ ਕਾਂਗਰਸ ਸਪਾਂਸਰ ਉਮੀਦਵਾਰ ਦੇ ਹੱਕ ’ਚ ਅਕਾਲੀ ਦਲ ਕਦੇ ਵੀ ਨਹੀਂ ਜਾ ਸਕਦਾ।