
ਪੱਤਰ ਪ੍ਰੇਰਕ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੱਧੂ ਅਤੇ ਇਨਾਇਤ ਕੌਰ ਰੰਧਾਵਾ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਲਾੜੇ ਕਰਨ ਸਿੱਧੂ ਨਾਲ ਮਾਂ ਨਵਜੋਤ ਕੌਰ, ਪਿਤਾ ਨਵਜੋਤ ਸਿੱਧੂ ਅਤੇ ਭੈਣ ਰਾਬੀਆ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਕਰਨ ਦੀ ਲਾੜੀ ਇਨਾਇਰ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਦੋਵਾਂ ਦੀ ਜੂਨ ਮਹੀਨੇ ਮੰਗਣੀ ਹੋਈ ਸੀ, ਜਿਸ ਦੀਆਂ ਤਸਵੀਰਾਂ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਕੀਤੀਆਂ ਸਨ। ਤਸਵੀਰਾਂ ਸ਼ੇਅਰ ਕਰਦੇ ਹੋਏ ਸਿੱਧੂ ਨੇ ਲਿਖਿਆ ਸੀ ਕਿ ਬੇਟਾ ਆਪਣੀ ਪਿਆਰੀ ਮਾਂ ਦੀ ਹਰ ਛੋਟੀ ਵੱਡੀ ਇੱਛਾ ਦਾ ਸਨਮਾਨ ਕਰਦਾ ਹੈ। ਇਸ ਸ਼ੁਭ ਦੁਰਗਾ ਅਸ਼ਟਮੀ ਦੇ ਦਿਨ, ਮਾਂ ਗੰਗਾ ਦੀ ਗੋਦ ਵਿੱਚ, ਇੱਕ ਨਵੀਂ ਸ਼ੁਰੂਆਤ, ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨੂੰ ਮਿਲੋ।
