ਸਿਆਹਫਾਮ ਜੌਰਜ ਫਲਾਇਡ ਦੀ ਹੱਤਿਆ ਸਬੰਧੀ ਕੇਸ ’ਚ ਨਵਾਂ ਮੋੜ

by vikramsehajpal

ਮਿਨੀਪੋਲਿਸ (ਦੇਵ ਇੰਦਰਜੀਤ)- ਸਿਆਹਫਾਮ ਜੌਰਜ ਫਲਾਇਡ ਦੀ ਹੱਤਿਆ ਸਬੰਧੀ ਚੱਲ ਰਹੇ ਕੇਸ ’ਚ ਨਵਾਂ ਮੋੜ ਆ ਗਿਆ ਹੈ। ਫੋਰੈਂਸਿਕ ਪੈਥਾਲੌਜਿਸਟ ਡਾਕਟਰ ਡੇਵਿਡ ਫੋਅਲਰ ਨੇ ਗਵਾਹੀ ਦਿੰਦਿਆਂ ਕਿਹਾ ਕਿ ਫਲਾਇਡ ਨੂੰ ਦਿਲ ਦੀ ਬਿਮਾਰੀ ਪਹਿਲਾਂ ਤੋਂ ਹੀ ਸੀ ਅਤੇ ਜਦੋਂ ਪੁਲੀਸ ਅਧਿਕਾਰੀ ਡੈਰੇਕ ਚਉਵਿਨ ਨੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦਬਾਇਆ ਸੀ ਤਾਂ ਅਚਾਨਕ ਹੀ ਉਸ ਦੇ ਦਿਲ ਦੀ ਧੜਕਨ ਵੱਧ ਗਈ ਅਤੇ ਉਹ ਦਮ ਤੋੜ ਗਿਆ।

ਸਰਕਾਰੀ ਧਿਰ ਨੇ ਦੋਸ਼ ਲਾਇਆ ਹੈ ਕਿ ਫਲਾਇਡ ਦੀ ਮੌਤ ਆਕਸੀਜਨ ਦੀ ਘਾਟ ਹੋਣ ਕਰਕੇ ਹੋਈ ਹੈ। ਡਾਕਟਰ ਫੋਅਲਰ ਨੇ ਕਿਹਾ ਕਿ ਇਹ ਕੋਈ ਹੱਤਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਫਲਾਇਡ ਦੀ ਮੌਤ ਨੂੰ ਲੈ ਕੇ ਕਈ ਵਿਵਾਦਤ ਕਾਰਨ ਸਾਹਮਣੇ ਆ ਰਹੇ ਹਨ ਪਰ ਡਾਕਟਰੀ ਭਾਸ਼ਾ ’ਚ ਉਸ ਦੀ ਮੌਤ ਦਿਲ ਦੀ ਧੜਕਨ ਰੁਕਣ ਕਾਰਨ ਹੋਈ ਹੈ।