ਇਸਲਾਮਿਕ ਸਟੇਟ ਦੀ ਕਥਿਤ ਮਹਿਲਾ ਮੈਂਬਰਰ ਨੂੰ ਲੈਕੇ ਨਿਊਜ਼ੀਲੈਂਡ-ਆਸਟਰੇਲੀਆ ਵਿਚ ਤਕਰਾਰ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਇਸਲਾਮਿਕ ਸਟੇਟ ਨਾਲ ਸਬੰਧਤ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇਕ ਮਹਿਲਾ ਦੇ ਮਾਮਲੇ ਵਿਚ ਆਸਟਰੇਲੀਆ ‘ਤੇ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ’ ਦਾ ਦੋਸ਼ ਲਾਇਆ ਹੈ। ਇਹ ਮਹਿਲਾ ਫਿਲਹਾਲ ਨਿਊਜ਼ੀਲੈਂਡ ਵਿਚ ਜਲਾਵਤਨ ਹੈ। 26 ਸਾਲਾ ਮਹਿਲਾ ਸੀਰੀਆ ਤੋਂ ਆਪਣੇ 2 ਬੱਚਿਆਂ ਨਾਲ ਤੁਰਕੀ ਦਾਖਲ ਹੁੰਦਿਆਂ ਫੜ ਲਈ ਗਈ। ਤੁਰਕੀ ਦੇ ਰਾਸ਼ਟਰੀ ਸੁਰੱਖਿਆ ਮੰਤਰਾਲੇ ਨੇ ਇਸ ਮਹਿਲਾ ਦੀ ਪਛਾਣ ਇਸਲਾਮਿਕ ਸਟੇਟ ਦੀ ਮੈਂਬਰ ਵਜੋਂ ਕੀਤੀ ਹੈ।

ਆਡਰਨ ਦਾ ਕਹਿਣਾ ਹੈ ਕਿ ਉਸ ਮਹਿਲਾ ਨੂੰ ਨਿਊਜ਼ੀਲੈਂਡ ਦੀ ਥਾਂ ਆਸਟਰੇਲੀਆ ਭੇਜਿਆ ਜਾਣਾ ਚਾਹੀਦਾ ਸੀ। ਮਹਿਲਾ ਕੋਲ ਨਿਊਜ਼ੀਲੈਂਡ
ਅਤੇ ਆਸਟਰੇਲੀਆ ਦੋਵਾਂ ਦੇਸ਼ ਦੀ ਨਾਗਰਿਕਤਾ ਸੀ। ਪਰ ਪਿਛਲੇ ਸਾਲ ਆਸਟਰੇਲੀਆ ਨੇ ਉਸ ਦੀ ਨਾਗਰਿਕਤਾ ਖ਼ਤਮ ਕਰ ਦਿੱਤੀ। ਆਡਰਨ ਦਾ ਕਹਿਣਾ ਹੈ ਕਿ ਇਹ ਮਹਿਲਾ ਬਚਪਨ ਤੋਂ ਹੀ ਕਦੇ ਨਿਊਜ਼ੀਲੈਂਡ ਵਿਚ ਨਹੀਂ ਰਹੀਆਂ। ਉਸਨੇ 6 ਸਾਲ ਦੀ ਉਮਰ ਵਿੱਚ ਨਿ ਨਿਊਜ਼ੀਲੈਂਡ ਛੱਡ ਦਿੱਤਾ ਸੀ। ਉਦੋਂ ਤੋਂ ਉਹ ਆਸਟਰੇਲੀਆ ਵਿਚ ਰਹਿ ਰਹੀ ਸੀ ਅਤੇ ਉਥੇ ਇਕ ਨਾਗਰਿਕ ਬਣ ਗਈ। ਉਸਨੇ ਸਿਰਫ ਆਸਟਰੇਲੀਆ ਦੇ ਪਾਸਪੋਰਟ 'ਤੇ ਆਸਟਰੇਲੀਆ ਤੋਂ ਸੀਰੀਆ ਦੀ ਯਾਤਰਾ ਕੀਤੀ। ਉਨ੍ਹਾਂ ਕਿਹਾ, "ਸੱਚ ਬੋਲਾ ਤਾਂ ਨਿਊਜ਼ੀਲੈਂਡ, ਆਸਟਰੇਲੀਆ ਦੀ ਸਮੱਸਿਆ ਦਾ ਸਾਹਮਣਾ ਕਰਦਿਆਂ-ਕਰਦਿਆਂ ਥੱਕਿਆ ਗਿਆ ਹੈ।"

ਦੂਜੇ ਪਾਸੇ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ ਉਹਨਾਂ ਡਾ ਕੰਮ ‘ਆਸਟਰੇਲੀਆ ਦੇ ਹਿੱਤਾਂ’ ਦੀ ਰਾਖੀ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਪਾਸ ਕੀਤੇ ਗਏ ਇਕ ਕਾਨੂੰਨ ਅਨੁਸਾਰ ਕਿਸੇ ਵੀ ਦੋਹਰੀ ਨਾਗਰਿਕਤਾ ਲੈਣ ਵਾਲੇ ਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗਣ ਦੀ ਸਥਿਤੀ ਵਿਚ ਆਸਟਰੇਲੀਆਈ ਨਾਗਰਿਕਤਾ ਆਪਣੇ ਆਪ ਰੱਦ ਹੋ ਜਾਂਦੀ ਹੈ