ਨਰਸ ਦੀ ਲਾਪਰਵਾਹੀ ਨਾਲ ਹੱਥੋਂ ਫਿਸਲਿਆ ਨਵਜੰਮਾ ਬੱਚਾ, ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਲਖਨਊ 'ਚ ਨਰਸ ਦੀ ਲਾਪਰਵਾਹੀ ਕਰਕੇ ਨਵਜੰਮਾ ਬੱਚਾ ਉਸਦੇ ਹੱਥੋਂ ਫਿਸਲ ਗਿਆ ਤੇ ਉਸ ਦੌਰਾਨ ਹੀ ਨਵਜੰਮੇ ਬੱਚੇ ਦੀ ਮੌਤ ਹੋ ਗਈ। ਹਸਪਤਾਲ ਦੇ ਲੋਕਾਂ ਨੇ ਮਾਮਲੇ ਨੂੰ ਦਬਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਔਰਤ ਦੇ ਪਰਿਵਾਰਕ ਮੈਂਬਰਾਂ ਦੀ ਚੌਕਸੀ ਕਾਰਨ ਸੱਚਾਈ ਸਾਹਮਣੇ ਆ ਗਈ।

ਐੱਸਐੱਚਓ ਨੇ ਦੱਸਿਆ ਕਿ ਸੈਂਟਰ ਫਾਰ ਨਿਊ ​​ਹੈਲਥ ਹਸਪਤਾਲ 'ਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਪਰ ਔਰਤ ਦੀ ਦੇਖ-ਰੇਖ ਹੇਠ ਆਈ ਨਰਸ ਨੇ ਲਾਪਰਵਾਹੀ ਨਾਲ ਨਵਜੰਮੇ ਬੱਚੇ ਨੂੰ ਬਿਨਾਂ ਤੌਲੀਆ ਲਪੇਟ ਕੇ ਚੁੱਕ ਲਿਆ ਅਤੇ ਉਹ ਤਿਲਕ ਕੇ ਜ਼ਮੀਨ 'ਤੇ ਡਿੱਗ ਪਿਆ। ਇਸ ਕਾਰਨ ਨਵਜੰਮੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੱਚੇ ਦੀ ਮੌਤ ਦਾ ਪਤਾ ਉਦੋਂ ਲੱਗਾ ਜਦੋਂ ਮਾਂ ਨੇ ਲੇਬਰ ਰੂਮ 'ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਦੋਂ ਲੇਬਰ ਰੂਮ ਦੇ ਬਾਹਰ ਖੜ੍ਹੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਮਰੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਬਾਹਰ ਖੜ੍ਹੇ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।