ਨਿਰਮਲਾ ਸੀਤਾਰਮਨ ਕਰਨਗੇ ਐਗਰੋ-ਪ੍ਰੋਸੈਸਿੰਗ ਉਦਯੋਗ ਨਾਲ ਪ੍ਰੀ-ਬਜਟ ਮੀਟਿੰਗ ਦੀ ਪ੍ਰਧਾਨਗੀ

by jaskamal

ਨਿਊਜ਼ ਡੈਸਕ (ਜਸਕਮਲ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ ਨੂੰ ਖੇਤੀਬਾੜੀ ਤੇ ਐਗਰੋ-ਪ੍ਰੋਸੈਸਿੰਗ ਉਦਯੋਗ ਦੇ ਮਾਹਰਾਂ ਨਾਲ ਪਹਿਲੀ ਮੀਟਿੰਗ ਦੇ ਨਾਲ ਵੱਖ-ਵੱਖ ਹਿੱਸੇਦਾਰ ਸਮੂਹਾਂ ਨਾਲ ਆਪਣੀ ਪ੍ਰੀ-ਬਜਟ ਸਲਾਹ-ਮਸ਼ਵਰੇ ਸ਼ੁਰੂ ਕਰਨਗੇ। ਮੀਟਿੰਗਾਂ ਵਰਚੁਅਲ ਤੌਰ 'ਤੇ ਕੀਤੀਆਂ ਜਾਣਗੀਆਂ।

ਮੰਤਰਾਲੇ ਨੇ ਇਕ ਟਵੀਟ 'ਚ ਕਿਹਾ, "ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਗਾਮੀ ਆਮ ਬਜਟ 2022-23 ਦੇ ਸਬੰਧ 'ਚ ਨਵੀਂ ਦਿੱਲੀ 'ਚ ਭਲਕੇ, 15 ਦਸੰਬਰ 2021 ਤੋਂ ਵੱਖ-ਵੱਖ ਹਿੱਸੇਦਾਰ ਸਮੂਹਾਂ ਨਾਲ ਪ੍ਰੀ-ਬਜਟ ਸਲਾਹ-ਮਸ਼ਵਰੇ ਸ਼ੁਰੂ ਕਰੇਗੀ। ਮੀਟਿੰਗਾਂ ਵਰਚੂਅਲ ਹੋਣਗੀਆਂ,"। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੱਲ੍ਹ ਦੁਪਹਿਰ, 15 ਦਸੰਬਰ 2021 ਨੂੰ ਖੇਤੀਬਾੜੀ ਤੇ ਐਗਰੋ-ਪ੍ਰੋਸੈਸਿੰਗ ਉਦਯੋਗ ਦੇ ਮਾਹਰਾਂ ਨਾਲ ਆਪਣਾ ਪਹਿਲਾ ਪ੍ਰੀ-ਬਜਟ ਸਲਾਹ-ਮਸ਼ਵਰਾ ਕਰੇਗੀ।