ਹੁਣ Driving Licence ਤੇ RC ਨਾਲ ਰੱਖਣ ਦੀ ਲੋੜ ਨਹੀਂ; ਬੱਸ ਕਰ ਲਓ ਇਹ ਕੰਮ, ਨਹੀਂ ਕੱਟੇਗਾ ਚਲਾਨ

by jaskamal

ਨਿਊਜ਼ ਡੈਸਕ : ਡਰਾਈਵਿੰਗ ਕਰਦਿਆਂ ਤੁਹਾਡਾ ਲਾਇਸੈਂਸ ਜਾਂ ਆਰਸੀ (ਰਜਿਸਟ੍ਰੇਸ਼ਨ ਕਾਰਡ) ਨਾ ਰੱਖਣ ਕਾਰਨ ਤੁਹਾਡਾ ਚਲਾਨ ਕੱਟਿਆ ਜਾਵੇਗਾ। ਕਿਉਂਕਿ ਇਨ੍ਹਾਂ ਦਸਤਾਵੇਜ਼ਾਂ ਦਾ ਡਰਾਈਵਰ ਕੋਲ ਹੋਣਾ ਬਹੁਤ ਜ਼ਰੂਰੀ ਹੈ। ਪਰ ਹੁਣ ਤੁਹਾਨੂੰ ਇਹ ਸਾਰੇ ਦਸਤਾਵੇਜ਼ ਆਪਣੇ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਹੈ।

ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲਜ਼ ਐਕਟ-1989 'ਚ ਸੋਧ ਦੇ ਆਧਾਰ 'ਤੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਡਰਾਈਵਿੰਗ ਲਾਇਸੈਂਸ ਦੀ ਕਿਤਾਬ ਜਾਂ ਆਰਸੀ (ਰਜਿਸਟ੍ਰੇਸ਼ਨ ਕਾਰਡ) ਹੱਥ 'ਚ ਲੈ ਕੇ ਜਾਣਾ ਜ਼ਰੂਰੀ ਨਹੀਂ ਹੈ। ਇਸ ਦੀ ਬਜਾਏ, ਤੁਸੀਂ ਇਨ੍ਹਾਂ ਦਸਤਾਵੇਜ਼ਾਂ ਨੂੰ mParivahan ਮੋਬਾਈਲ ਐਪ 'ਚ ਸਟੋਰ ਕਰ ਸਕਦੇ ਹੋ। ਕਿਸੇ ਵੀ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਵੱਲੋਂ ਇਨ੍ਹਾਂ ਦਸਤਾਵੇਜ਼ਾਂ ਦੀ ਮੰਗ ਕਰਨ 'ਤੇ ਤੁਸੀਂ ਇਸ ਐਪ ਵਿਚ ਦਰਜ ਆਪਣੀ ਆਰਸੀ ਤੇ ਲਾਈਸੈਂਸ ਦਿਖਾ ਸਕਦੇ ਹੋ, ਜਿਸ ਨਾਲ ਕਿ ਤੁਹਾਡਾ ਚਾਲਾਨ ਵੀ ਨਹੀਂ ਕੱਟਿਆ ਜਾ ਸਕਦਾ।