ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ , ਕੋਈ ਨਹੀਂ ਜਾਣਦਾ ਯੁੱਧ ਕਦੋਂ ਤੱਕ ਖ਼ਤਮ ਹੋਵੇਗਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਕੋਈ ਨਹੀਂ ਜਾਣਦਾ ਕਿ ਉਨ੍ਹਾਂ ਦੇ ਦੇਸ਼ ’ਚ ਯੁੱਧ ਕਿੰਨੀ ਦੇਰ ਤੱਕ ਚੱਲੇਗਾ ਪਰ ਯੂਕ੍ਰੇਨੀ ਫ਼ੌਜ ਰੂਸੀ ਫ਼ੌਜੀਆਂ ਦਾ ਪੂਰਬੀ ਯੂਕ੍ਰੇਨ ’ਚ ਮੁਕਾਬਲਾ ਕਰ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਰਹੀ ਹੈ।

ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਡੋਨਬਾਸ ਖੇਤਰ ਵਿਚ ਰੂਸੀ ਫ਼ੌਜੀਆਂ ਨੂੰ ਰੋਕਣ ਲਈ ਲੜ ਰਹੇ ਯੂਕ੍ਰੇਨ ਦੇ ਆਪਣੇ ਰੱਖਿਅਕਾਂ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਯਾਦ ਰੱਖੋ ਕਿ ਮਈ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਡੋਨਬਾਸ ’ਤੇ ਕਬਜ਼ਾ ਕਰਨ ਦੀ ਕਿਸ ਤਰ੍ਹਾਂ ਉਮੀਦ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਯੁੱਧ ਦਾ 108ਵਾਂ ਦਿਨ ਹੈ ।