ਫਿਲਮ ਦੇਖਣ ਆਏ ਅੰਮ੍ਰਿਤਧਾਰੀ ਸਿੱਖ ਨੂੰ ਵੈਜ ਦੀ ਬਜਾਏ ਦਿੱਤਾ ਨਾਨ ਵੈਜ ਸੈਂਡਵਿਚ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ PVR ਸਿਨੇਮਾ ਹਾਲ 'ਚ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਵੈਜ ਸੈਂਡਵਿਚ ਦੀ ਬਜਾਏ ਨਾਨ-ਵੈਜ ਸੈਂਡਵਿਚ ਦਿੱਤਾ ਗਿਆ। ਸ਼ਾਕਾਹਾਰੀ ਸੈਂਡਵਿਚ ਤੇ ਸਪਰਿੰਗ ਰੋਲ ਦਾ ਆਰਡਰ ਸਿੱਖ ਨੌਜਵਾਨਾਂ ਦੀ ਤਰਫੋਂ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਨੇਮਾ ਹਾਲ 'ਚ ਹੀ ਆਰਡਰ ਮਿਲ ਗਿਆ ਪਰ ਜਦੋਂ ਉਨ੍ਹਾਂ ਨੇ ਸੈਂਡਵਿਚ ਖਾਧਾ ਤਾਂ ਪਤਾ ਲੱਗਾ ਕਿ ਇਹ ਨਾਨ-ਵੈਜ ਹੈ।

ਮੌਕੇ 'ਤੇ ਪਹੁੰਚੇ ਮੈਨੇਜਰ ਅਤੇ ਵਿਅਕਤੀ ਨੇ ਸਿੱਖ ਨੌਜਵਾਨ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਗਲਤੀ ਨਾਲ ਉਸ ਨੂੰ ਸ਼ਾਕਾਹਾਰੀ ਦੀ ਬਜਾਏ ਨਾਨ-ਵੈਜ ਸੈਂਡਵਿਚ ਦੇ ਦਿੱਤਾ ਗਿਆ। ਹਾਲਾਂਕਿ ਹੰਗਾਮਾ ਇੰਨਾ ਵੱਧ ਗਿਆ ਕਿ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਵੀ ਉਥੇ ਪਹੁੰਚ ਗਏ। ਕਮੇਟੀ ਨੇ ਕਿਹਾ ਕਿ ਉਕਤ ਸਟਾਫ਼ ਅਤੇ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ।