ਪੰਜਾਬ ਦੀਆਂ ਜੇਲ੍ਹਾਂ ‘ਚ ਹੁਣ ਕੈਦੀਆਂ ਦੀ ਖੈਰ ਨਹੀਂ, ਵਿਦੇਸ਼ੀ ਕੁੱਤੇ ਲੱਭਣਗੇ ਫੋਨ !

by jaskamal

6 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਵਿਚ ਜਿਥੇ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਜਾ ਰਹੀ ਹੈ,ਓਥੇ ਹੀ ਹੁਣ ਜੇਲ੍ਹਾਂ ਦੇ ਵਿਚ ਸਖਤੀ ਵਰਤਣ ਦੇ ਲਈ ਪੰਜਾਬ ਪੁਲਿਸ ਸਤਰਕ ਹੋ ਗਈ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਉਹ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦੇ ਵਿਚ ਵਿਦੇਸ਼ ਕੁੱਤਿਆਂ ਨੂੰ ਲਿਆਉਣਗੇ।

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਉਨ੍ਹਾਂ ਵਿਦੇਸ਼ੀ ਕੁੱਤਿਆਂ ਨੂੰ ਹਾਇਰ ਕਰੇਗੀ ਜੋ ਕਿ ਪੂਰੇ ਟਰੇਂਡ ਹੋਣ ਅਤੇ ਕੈਦੀਆਂ ਵੱਲੋਂ ਕੀਤੇ ਜਾ ਰਹੇ ਜੁਰਮਾਂ 'ਤੇ ਠੱਲ ਪਵਾਉਣ ਲਈ ਉਨ੍ਹਾਂ ਦੀ ਸਹਾਇਤਾ ਕਰ ਸਕਣ। ਦਿਨੋ ਦਿਨ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਇਹ ਵਿਦੇਸ਼ੀ ਕੁੱਤੇ ਜੇਲਾਂ'ਚ ਕੈਦੀਆਂ ਵੱਲੋਂ ਲੁਕਾਏ ਗਏ ਮੋਬਾਈਲ ਫੋਨ ਅਤੇ ਹੋਰ ਚੀਜ਼ ਲੱਭਣ 'ਚ ਪੰਜਾਬ ਪੁਲਿਸ ਦੀ ਮਦਦ ਕਰਨਗੇ।

ਦੱਸ ਦਈਏ ਕਿ ਇਨ੍ਹਾਂ ਵਿਦੇਸ਼ੀ ਕੁੱਤਿਆਂ ਦੀਆਂ ਵਿੱਲਪਾਵਰ ਕਾਫੀ ਤੇਜ਼ ਹੁੰਦੀ ਹੈ ਅਤੇ ਇਨ੍ਹਾਂ ਦੀ ਸੁੰਗਨਦੀ ਸ਼ਕਤੀ ਵੀ ਤੇਜ਼ ਹੁੰਦੀ ਹੈ। ਓਥੇ ਹੀ ਟ੍ਰਾਇਲ ਦੇ ਲਈ ਲੁਧਿਆਣਾ ਪੁਲਿਸ ਦੇ ਵੱਲੋਂ ਚਾਰ ਵਿਦੇਸ਼ੀ ਕੁੱਤਿਆਂ ਨੂੰ ਤੈਨਾਤਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਵਿਦੇਸ਼ੀ ਬੈਲਜ਼ੀਅਮ ਮੈਲੀਨੋਇਸ ਨਸਲ ਦੇ ਉਠਿ ਕੁੱਤੇ ਹਨ ਜੋ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਲਈ ਭਰਤੀ ਕੀਤੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਕੁੱਤਿਆਂ ਨੂੰ ਭਰਤੀ ਕਰਨ ਦੇ ਨਾਲ ਪੰਜਾਬ ਦੇ ਵਿਚ ਕਿੰਨੇ ਕੋ ਅਪਰਾਧਾਂ 'ਤੇ ਠੱਲ ਪੈਂਦੀ ਹੈ ਅਤੇ ਕਿੰਨੀ ਕੋ ਸਥਿਤੀ ਕਾਇਮ ਹੁੰਦੀ ਹੈ।