WhatsApp ਕਾਲਿੰਗ ਕਰਨ ਲਈ ਹੁਣ ਦੇਣੇ ਪੈਣਗੇ ਪੈਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਦੇ ਸਮੇ 'ਚ WhatsApp ਕਾਲਿੰਗ ਦਾ ਇਸਤੇਮਾਲ ਕਰਦਾ ਹੈ, ਕਿ ਤੁਸੀਂ ਵੀ ਉਨ੍ਹਾਂ ਚੋ ਇਕ ਹੋ? ਤਾਂ ਇਹ ਖ਼ਬਰਾ ਤੁਹਾਡੇ ਲਈ ਵੀ ਹੈ, ਦੱਸਿਆ ਜਾ ਰਿਹਾ ਹੈ WhatsApp ਕਾਲਿੰਗ ਨੂੰ ਲੈ ਕੇ ਇਕ ਨਵਾਂ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਜਿਸ ਤੇ ਤਹਿਤ ਤੁਹਾਨੂੰ WhatsApp ਕਾਲਿੰਗ ਕਰਨ ਲਈ ਵੀ ਪੈਸੇ ਦੇਣੇ ਪੈਣਗੇ ਮੋਦੀ ਸਰਕਾਰ ਵਲੋਂ ਰਾਏ ਲੈਣ ਲਈ ਟੈਲੀਕਾਮ ਬਿੱਲ ਤਿਆਰ ਕੀਤਾ ਗਿਆ ਹੈ। ਬਿੱਲ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ WhatsApp ਰਾਹੀਂ ਮੈਸੇਜ ਭੇਜਣ ਦੀ ਸਹੂਲਤ ਨੂੰ ਦੂਰਸੰਚਾਰ ਸੇਵਾ ਮੰਨਿਆ ਜਾਵੇਗਾ। ਇਸ ਲਈ ਹੁਣ ਇਨ੍ਹਾਂ ਕੰਪਨੀਆਂ ਨੂੰ ਲਾਇਸੰਸ ਲੈਣਾ ਹੋਵੇਗਾ । ਇਹ ਟੈਲੀਕਾਮ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਟੈਲੀਕਾਮ ਸੇਵਾ ਦੇ ਅਧੀਨ ਆਉਦੀਆਂ ਹਨ। ਉਸ ਮੁੱਦੇ ਤੇ ਲੋਕਾਂ ਦੀ ਰਾਏ ਜਾਣਨ ਲਈ ਬਿੱਲ ਦਾ ਖਰੜਾ ਜਨਤਕ ਕੀਤਾ ਗਿਆ ਹੈ। ਸਾਈਬਰ ਧੋਖਾਧੜੀ ਨੂੰ ਰੋਕਣ ਲਈ ਪ੍ਰਸਤਾਵਿਤ ਬਿੱਲ ਵਿੱਚ ਅਜਿਹੇ ਅਪਰਾਧਾਂ ਲਈ ਸਜ਼ਾ ਵਧਾਉਣ ਦੀ ਵਿਵਸਥਾ ਕੀਤੀ ਗਈ ਹੈ।