ਕੂੜੇ ਦੇ ਢੇਰ ‘ਚ ਬੰਬ ਧਮਾਕਾ ਹੋਣ ਨਾਲ ਇਕ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਕੂੜੇ ਦੇ ਢੇਰ 'ਚ ਧਮਾਕਾ ਹੋਣ ਨਾਲ 17 ਸਾਲਾ ਸ਼ੇਖ ਸਲੀਮ ਮੁੰਡੇ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਕ ਬਕਸੇ 'ਚ ਰੱਖਿਆ ਬੰਬ ਉਸ ਸਮੇਂ ਫਟ ਗਿਆ ਜਦੋਂ ਉਸ ਨੇ ਆਪਣੇ ਪਿਤਾ ਤੋਂ ਲਿਆ 'ਤੇ ਇਕ ਖੰਭੇ ਵੱਲ ਸੁੱਟ ਦਿੱਤਾ। ਸ਼ੇਖ ਨੂੰ ਕੂੜਾ ਚੁੱਕਦੇ ਸਮੇਂ ਬਕਸਾ ਮਿਲਿਆ ਸੀ।

ਪੁਲਿਸ ਅਧਿਕਾਰੀ ਨੇ ਕਿਹਾ,''ਸ਼ੇਖ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।''ਇਹ ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਕਿ ਬੰਬ ਉੱਥੇ ਕਿਸ ਨੇ ਰੱਖਿਆ ਸੀ।