ਗੁੱਜਰਾਂ ਦੇ ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ,3 ਜ਼ਖਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿਖੇ ਪਿੰਡ ਫੱਤਾ ਕੁੱਲਾ 'ਚ ਗੁੱਜਰਾਂ ਦੇ ਦੋ ਧੜਿਆਂ ’ਚ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ ਹੋ ਗਿਆ ਜਦਕਿ 3 ਹੋਰ ਜ਼ਖਮੀ ਹੋ ਗਏ। ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਤਾਲਿਵ ਹੁਸੈਨ ਦੇ ਰੂਪ ’ਚ ਹੋਈ ਹੈ।

ਕਰਮਦੀਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਫੱਤਾ ਕੁੱਲਾ ’ਚ ਕਿਸੇ ਸ਼ੋਕ ਸਭਾ ’ਚ ਆਇਆ ਹੋਇਆ ਸੀ, ਜਿੱਥੇ ਉਸ ਦੇ ਚਾਚੇ ਦੇ ਮੁੰਡਿਆਂ ਨੇ ਸ਼ੇਰੂ ਦੇ ਉਕਸਾਵੇ ਨਾਲ ਪੁਰਾਣੇ ਝਗੜੇ ਦੀ ਰੰਜਿਸ਼ ਨੂੰ ਲੈ ਕੇ ਡਾਂਗਾਂ-ਇੱਟਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁਹਮੰਦ ਰਫ਼ੀ ਵੱਲੋਂ ਕੀਤੇ ਇੱਟ ਦੇ ਵਾਰ ਕਾਰਨ ਉਸ ਦੇ ਬੇਟੇ ਤਾਲਿਵ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੂਜੇ ਪੁੱਤਰ ਮੁਰਤਜ਼ਾ, ਅਬਦੁਲ ਅਲੀ ਅਤੇ ਪੋਤਰਾ ਰਹਮਤ ਅਲੀ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਿਤਾ ਕਰਮਦੀਨ ਪੁੱਤਰ ਦੇ ਬਿਆਨ ਦੇ ਅਧਾਰ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ।