11 ਜੂਨ ਤੋਂ ਓਨਟਾਰੀਓ ‘ਚ ਮਾਸਕ ਲਾਉਣ ਦੇ ਨਿਯਮ ਨੂੰ ਕੀਤਾ ਜਾਵੇਗਾ ਖ਼ਤਮ

by jaskamal

ਨਿਊਜ਼ ਡੈਸਕ : ਓਨਟਾਰੀਓ ਦੇ ਲੋਕਾਂ ਨੂੰ ਜਲਦ ਮਾਸਕ ਲਗਾਉਣ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ। ਓਨਟਾਰੀਓ ਦੇ ਉੱਘੇ ਡਾਕਟਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਸਬੰਧੀ ਮਾਸਕ ਦੀ ਲਾਜ਼ਮੀ ਸ਼ਰਤ ਨੂੰ ਇਸ ਵੀਕੈਂਡ ਯਾਨੀ ਕੇ 11 ਜੂਨ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਕਿਰਨ ਮੂਰ ਨੇ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ 'ਚ ਕਿਹਾ ਕਿ 11 ਜੂਨ, 2022 ਤੋਂ ਰਾਤ 12:00 ਵਜੇ ਮਾਸਕ ਸਬੰਧੀ ਨਿਯਮ ਖ਼ਤਮ ਕਰ ਦਿੱਤਾ ਜਾਵੇਗਾ।

ਉਨ੍ਹਾਂ ਆਖਿਆ ਕਿ ਓਨਟਾਰੀਓ 'ਚ ਕੋਵਿਡ-19 ਦੇ ਹਾਲਾਤ 'ਚ ਹੋ ਰਹੇ ਲਗਾਤਾਰ ਸੁਧਾਰ ‘ਤੇ ਵੈਕਸੀਨੇਸ਼ਨ ਦੀ ਬਿਹਤਰ ਦਰ ਕਾਰਨ ਹੁਣ ਪਬਲਿਕ ਬੱਸਾਂ ਸਮੇਤ ਹੋਰਨਾਂ ਥਾਂਵਾਂ 'ਤੇ ਮਾਸਕ ਲਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ। ਇੱਥੇ ਦੱਸਣਾ ਬਣਦਾ ਹੈ ਕਿ ਲਾਂਗ ਟਰਮ ਕੇਅਰ ਤੇ ਰਿਟਾਇਰਮੈਂਟ ਹੋਮਜ਼ 'ਚ ਮਾਸਕ ਪਾਉਣੇ ਜਾਰੀ ਰੱਖੇ ਜਾਣਗੇ। ਇਸ ਦੌਰਾਨ ਟੋਰਾਂਟੋ ਦੇ ਕਈ ਵੱਡੇ ਹਸਪਤਾਲਾਂ ਨੇ ਆਖਿਆ ਹੈ ਕਿ ਇਸ ਨਿਯਮ ਨੂੰ ਖ਼ਤਮ ਕੀਤੇ ਜਾਣ ਦੇ ਬਾਵਜੂਦ ਉਹ ਮਾਸਕ ਲਾਉਣ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਕਰਨਗੇ ਯਾਨੀ ਕੇ ਹਸਪਤਾਲਾਂ ਦੇ ਵਿਚ ਹਾਲੇ ਵੀ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ।