ਕਰਜ਼ੇ ‘ਚ ਡੁੱਬ ਰਿਹੈ Pakistan, ਕਿਸ਼ਤੀ ਨੂੰ ਕੰਢੇ ਤੱਕ ਪਹੁੰਚਾਉਣਾ ਨਵੀਂ ਸਰਕਾਰ ਦਾ ਕੰਮ : ਸ਼ਰੀਫ਼

by jaskamal

ਨਿਊਜ਼ ਡੈਸਕ : ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਕੈਬਨਿਟ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਕਰਜ਼ 'ਚ ਡੁੱਬ ਰਿਹਾ ਹੈ ਤੇ ਇਸ ਕਿਸ਼ਤੀ ਨੂੰ ਕੰਢੇ ਤੱਕ ਪਹੁੰਚਾਉਣਾ ਨਵੀਂ ਸਰਕਾਰ ਦਾ ਕੰਮ ਹੈ। ਸ਼ਰੀਫ਼ ਨੇ ਕੈਬਨਿਟ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ ਇਸ ਨੂੰ ਯੁੱਧ ਕੈਬਨਿਟ ਮੰਨਦਾ ਹਾਂ ਕਿਉਂਕਿ ਤੁਸੀਂ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਵਿਰੁੱਧ ਲੜ ਰਹੇ ਹੋ। ਇਹ ਸਾਰੀਆਂ ਸਮੱਸਿਆਵਾਂ ਵਿਰੁੱਧ ਯੁੱਧ ਹੈ।

ਉਨ੍ਹਾਂ ਦੇ ਸੰਬੋਧਨ ਦਾ ਸਰਕਾਰੀ ਮੀਡੀਆ ਵੱਲੋਂ ਪ੍ਰਸਾਰਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਸਲਾਹ-ਮਸ਼ਵਰੇ ਦੀ ਇਕ 'ਡੂੰਘੀ ਅਤੇ ਲਗਾਤਾਰ' ਪ੍ਰਕਿਰਿਆ ਰਾਹੀਂ ਦੇਸ਼, ਵਿਸ਼ੇਸ਼ ਰੂਪ ਨਾਲ ਗਰੀਬ ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੱਤਾ।