ਪਾਕਿਸਤਾਨ ’ਚ ਗਲਤੀ ਨਾਲ ਡਿੱਗੀ ਮਿਜ਼ਾਈਲ ਮਾਮਲੇ ’ਚ ਜਾਂਚ ਹੋਈ ਪੂਰੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ’ਚ ਗਲਤੀ ਨਾਲ ਸੁਪਰਸੋਨਿਕ ਮਿਜ਼ਾਈਲ ਬ੍ਰਾਹਮੋਸ ਦਾਗੇ ਜਾਣ ਦੇ ਮਾਮਲੇ ’ਚ ਜਾਂਚ ਪੂਰੀ ਕਰ ਲਈ ਹੈ। ਭਾਰਤੀ ਹਵਾਈ ਫ਼ੌਜ ਨੇ ਆਪਣੀ ਜਾਂਚ ਪੂਰੀ ਕਰ ਕੇ ਦੋਸ਼ੀ ਅਧਿਕਾਰੀਆਂ ਦੀ ਪਛਾਣ ਕਰ ਲਈ ਹੈ। ਭਾਰਤੀ ਹਵਾਈ ਫ਼ੌਜ ਦੇ ਏਅਰ ਵਾਈਸ ਮਾਰਸ਼ਲ ਆਰ. ਕੇ. ਸਿਨਹਾ ਦੀ ਪ੍ਰਧਾਨਗੀ ’ਚ ਕੀਤੀ ਗਈ ਜਾਂਚ ’ਚ ਇਕ ਤੋਂ ਜ਼ਿਆਦਾ ਅਧਿਕਾਰੀਆਂ ਨੂੰ ਮਾਮਲੇ ’ਚ ਦੋਸ਼ੀ ਮੰਨਿਆ ਗਿਆ ਹੈ।

ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ। ਮੰਤਰਾਲਾ ਵਲੋਂ ਕਿਹਾ ਗਿਆ ਕਿ ਮਿਜ਼ਾਈਲ ਪਾਕਿਸਤਾਨ ’ਚ ਜਾ ਕੇ ਡਿੱਗੀ। ਇਹ ਘਟਨਾ ਬੇਹੱਦ ਅਫਸੋਸਜਨਕ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ’ਚ ਕਿਸੇ ਦੀ ਜਾਨ ਨਹੀਂ ਗਈ।

ਜ਼ਿਕਰੋਯਗ ਹੈ ਕਿ ਨਿਯਮਿਤ ਰੱਖ-ਰਖਾਅ ਅਤੇ ਨਿਰੀਖਣ ਦੌਰਾਨ ਇਕ ਬ੍ਰਾਹਮੋਸ ਮਿਜ਼ਾਈਲ ਗਲਤੀ ਨਾਲ ਦਾਗ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਭਾਰਤ ਨੇ ਉੱਚ ਪੱਧਰੀ ਕੋਰਟ ਆਫ਼ ਇਨਕਵਾਇਰੀ ਦੇ ਹੁਕਮ ਦਿੱਤੇ ਸਨ।