ਪਾਕਿਸਤਾਨ ਸਰਕਾਰ ਵੱਲੋਂ 495 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ

by jaskamal

ਨਿਊਜ਼ ਡੈਸਕ: ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਦੇ ਸਿੱਖ ਤੀਰਥ ਯਾਤਰੀਆਂ ਨੂੰ 495 ਵੀਜ਼ੇ ਜਾਰੀ ਕੀਤੇ ਹਨ। ਧਾਰਮਿਕ ਸਥਾਨਾਂ ਦੀ ਯਾਤਰਾ ’ਤੇ ਦੁਵੱਲੇ ਪ੍ਰੋਟੋਕੋਲ ਤਹਿਤ ਭਾਰਤ ਤੋਂ ਸਿੱਖ ਤੇ ਹਿੰਦੂ ਤੀਰਥ ਯਾਤਰੀ ਹਰੇਕ ਸਾਲ ਪਾਕਿਸਤਾਨ ਜਾਂਦੇ ਹਨ। ਪ੍ਰੋਟੋਕਾਲ ਤਹਿਤ ਪਾਕਿਸਤਾਨੀ ਤੀਰਥ ਯਾਤਰੀ ਵੀ ਹਰੇਕ ਸਾਲ ਭਾਰਤ ਆਉਂਦੇ ਹਨ। ਪਾਕਿਸਤਾਨ ਹਾਈ ਕਮਿਸ਼ਨਰ ਨੇ ਕਿਹਾ, ‘‘ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਹਾਈ ਕਮਿਸ਼ਨਰ ਨੇ ਭਾਰਤ ਦੇ ਸਿੱਖ ਤੀਰਥ ਯਾਤਰੀਆਂ ਨੂੰ 21 ਤੋਂ 30 ਜੂਨ ਤੱਕ ਪਾਕਿਸਤਾਨ 'ਚ ਹੋਣ ਵਾਲੇ ਸਾਲਾਨਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ 495 ਵੀਜ਼ੇ ਜਾਰੀ ਕੀਤੇ ਹਨ।’’