Patiala: ਥਾਣਾ ਪਸਿਆਨਾ ਦੇ ਮਾਲਖਾਨੇ ਨੂੰ ਲੱਗੀ ਅੱਗ

by nripost

ਪਟਿਆਲਾ (ਰਾਘਵ): ਸੰਗਰੂਰ ਰੋਡ ’ਤੇ ਸਥਿਤ ਥਾਣਾ ਪਸਿਆਨਾ ਦੇ ਮਾਲਖਾਨੇ ’ਚ ਐਤਵਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਅੱਗ ਕਾਰਨ ਥਾਣੇ ’ਚ ਰੱਖਿਆ ਸਾਮਾਨ ਤੇ ਮਾਲਖਾਨੇ ਦਾ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਕਾਫੀ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਥਾਣੇ ਦੇ ਇੰਚਾਰਜ ਵਜੋਂ ਇੰਸਪੈਕਟਰ ਅਜੇ ਕੁਮਾਰ ਨੇ ਹਾਲ ਹੀ ਚਾਰਜ ਲਿਆ ਸੀ, ਜਿਸਦੇ ਬਾਅਦ ਅੱਗ ਲੱਗਣ ਦੀ ਇਹ ਘਟਨਾ ਵਾਪਰੀ। ਅੱਗ ਲੱਗਣ ਕਾਰਨ ਨੁਰਸਾਨ ਨੂੰ ਲੈ ਕੇ ਥਾਣਾ ਇੰਚਾਰਜ ਨੇ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ ਪਰ ਨੁਕਸਾਨ ਕਾਫੀ ਹੋਇਆ ਹੈ।