ਅਟਾਰੀ ਵਿਖੇ Retreat ceremony ‘ਚ ਲੋਕਾਂ ਦੀ ਐਂਟਰੀ ਬੰਦ, ਇਹ ਹੈ ਕਾਰਨ…

by jaskamal

ਨਿਊਜ਼ ਡੈਸਕ (ਜਸਕਮਲ) : ਅਟਾਰੀ ਕੌਮਾਂਤਰੀ ਸਰਹੱਦ 'ਤੇ ਹੁਣ ਸੈਲਾਨੀਆਂ ਦਾ ਜੋਸ਼ ਨਹੀਂ ਦਿਸੇਗਾ। ਰਿਟ੍ਰੀਟ ਸੈਰੇਮਨੀ 'ਚ ਲੋਕਾਂ ਦੀ ਐਂਟਰੀ ਬੰਦ ਹੋ ਗਈ ਹੈ। ਦਰਅਸਲ ਕੋਰੋਨਾ ਦੇ ਵਧਦੇ ਮਾਮਲਿਾਂ ਨੂੰ ਲੈ ਕੇ ਇਹ ਸਖਤ ਫੈਸਲਾ ਲਿਆ ਗਿਆ। ਦੇਸ਼ 'ਚ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਤੇ ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਦੇ ਦਫ਼ਤਰ ਵੱਲੋਂ OM ਨੰਬਰ ਕੋਵਿਡ-19/11414-11433, ਮਿਤੀ 04.01.2022 ਰਾਹੀਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਸਿਵਲ ਪਬਲਿਕ ਲਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਬੀਐੱਸਐੱਫ ਅਧਿਕਾਰੀਆਂ ਨੇ ਹਾਲਾਤ ਦਾ ਜਾਇਜ਼ਾ ਲਿਆ ਹੈ ਤੇ ਤੁਰੰਤ ਜੇਸੀਪੀ ਅਟਾਰੀ ਵਿਖੇ "ਰਿਟ੍ਰੀਟ ਸੈਰੇਮਨੀ" ਨੂੰ ਵੇਖਣ ਲਈ ਸੈਲਾਨੀਆਂ ਦੇ ਦਾਖਲੇ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ।

ਪੰਜਾਬ 'ਚ ਕੋਰਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। 24 ਘੰਟਿਆਂ 'ਚ 1800 ਤੋਂ ਵੱਧ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਚਾਰ ਕੋਰਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਪੌਜ਼ੀਟੀਵਿਟੀ ਦਰ 8 ਫੀਸਦ ਦੇ ਕਰੀਬ ਪਹੁੰਚੀ ਗਈ ਹੈ।