ਪੰਜਾਬ ‘ਚ ਹੁਣ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸਾਂਝਾ ਕੀਤਾ ਹੈ ਕਿ ਹੁਣ ਤੋਂ ਹਫ਼ਤੇ 'ਚ ਇੱਕ ਦਿਨ ਛੁੱਟੀ ਹੋਇਆ ਕਰੇਗੀ। ਇਹ ਫੈਸਲਾ ਸੂਬੇ ਦੇ ਪੈਟਰੋਲੀਅਮ ਡੀਲਰੀਜ਼ ਦਾ ਕਹਿਣਾ ਹੈ ਕਿ ਖਰਚਿਆਂ ਨੂੰ ਘੱਟ ਕਰਨ ਦੀ ਮੰਸ਼ਾ ਨਾਲ ਹਫ਼ਤੇ 'ਚ ਇੱਕ ਦਿਨ ਸੂਬੇ ਭਰ ਦੇ ਪੰਪ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਪ੍ਰਕਿਰਿਆ ਨੂੰ ਇੱਕ ਜੂਨ ਤੋਂ ਲਾਗੂ ਕੀਤਾ ਜਾਵੇਗਾ।

ਪੰਪ ਮਾਲਕਾਂ ਦਾ ਕਹਿਣਾ ਕਿ ਕਈ ਸਾਲਾਂ ਤੋਂ ਕੰਪਨੀਆਂ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਖਰਚੇ ਪੂਰੇ ਕਰਨੇ ਔਖੇ ਬਣ ਚੁੱਕੇ ਹਨ। ਅਜਿਹੇ 'ਚ ਪੈਟਰੋਲ ਪੰਪ ਮਾਲਕਾਂ ਨੇ ਇਹ ਕਾਢ ਕੱਢੀ ਹੈ ਕਿ ਖਰਚੇ ਘੱਟ ਕਰਨ ਲਈ ਸੂਬੇ ਭਰ 'ਚ ਇੱਕ ਦਿਨ ਪੰਪ ਬੰਦ ਰਿਹਾ ਕਰਨ।