PM ਮੋਦੀ ਨੇ ਧਰਮਸ਼ਾਲਾ ‘ਚ ਕੀਤਾ ਰੋਡ ਸ਼ੋਅ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : PM ਨਰਿੰਦਰ ਮੋਦੀ ਦਾ ਧਰਮਸ਼ਾਲਾ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ 'ਤੇ ਫੁੱਲਾਂ ਦੀ ਵਰਖਾ ਕਰਦਿਆਂ ਭਾਜਪਾ ਜ਼ਿੰਦਾਬਾਦ, ਨਰਿੰਦਰ ਮੋਦੀ ਜ਼ਿੰਦਾਬਾਦ ਅਤੇ ਜੈ ਰਾਮ ਠਾਕੁਰ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ।

ਰੋਡ ਸ਼ੋਅ ਰਾਹੀਂ PM ਮੋਦੀ ਦੀ ਪਾਰਟੀ ਵਰਕਰਾਂ 'ਚ ਵੀ ਚੋਣ ਉਤਸ਼ਾਹ ਭਰ ਗਿਆ। ਰੋਡ ਸ਼ੋਅ 'ਚ ਮੋਦੀ ਦੇ ਨਾਲ ਮੁੱਖ ਮੰਤਰੀ ਤੇ ਸੁਰੇਸ਼ ਕਸ਼ਯਪ ਜੀਪ 'ਚ ਸਵਾਰ ਸਨ, ਜਿਸ ਤੋਂ ਪਹਿਲਾਂ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਅਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸਾਈਂ ਮੈਦਾਨ 'ਚ PM ਮੋਦੀ ਦਾ ਸਵਾਗਤ ਕੀਤਾ।