
ਨਿਊਜ਼ ਡੈਸਕ (ਰਿੰਪੀ ਸ਼ਰਮਾ) : 22ਵੇ ਸ਼ੰਘਾਈ ਸਹਿਯੋਗ ਸੰਮੇਲਨ ਦੌਰਾਨ PM ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਦੋਵਾਂ ਨੇ ਕਈ ਮੁੱਦਿਆਂ ਤੇ ਚਰਚਾ ਵੀ ਕੀਤੀ। ਦੱਸ ਦਈਏ ਕਿ ਭਾਰਤ ਤੇ ਰੂਸ ਦੇ ਸਬੰਧ ਪਹਿਲਾ ਨਾਲੋਂ ਕਾਫੀ ਮਜਬੂਤ ਬਣ ਗਏ ਹਨ। ਇਸ ਮੁਲਾਕਾਤ ਦੌਰਾਨ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਦੌਰਾ ਕਰਨ ਦਾ ਸੱਦਾ ਵੀ ਦਿੱਤਾ ਹੈ।
ਪੁਤਿਨ ਨੇ ਕਿਹਾ ਕਿ ਮੈ ਯੂਕੇਨ ਸ਼ੰਘਰਸ਼ ਨੂੰ ਲੈ ਕੇ ਭਾਰਤ ਦੀ ਸਥਿਤੀ 'ਤੇ ਚਿੰਤਾ ਤੋਂ ਜਾਣੂ ਹਾਂ । ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜੰਗ ਜਲਦੀ ਹੀ ਖਤਮ ਹੋਵੇ । PM ਮੋਦੀ ਨੇ ਕਿਹਾ ਕਿ ਅੱਜ ਦਾ ਸਮੇ ਜੰਗ ਦਾ ਨਹੀ ਹੈ ਸਗੋਂ ਮੁੱਦਿਆਂ 'ਤੇ ਚਰਚਾ ਕਰ ਕੇ ਉਸ ਦਾ ਹੱਲ ਕਰਨ ਵਿੱਚ ਹੈ। ਉਨ੍ਹਾਂ ਨੇ ਕਿਹਾ ਕੋਰੋਨਾ ਕਾਰਨ ਯੂਕੇਨ ਨੂੰ ਭੋਜਨ ਸਕੰਟ ਦਾ ਸਾਹਮਣਾ ਕਰਨਾ ਪਾ ਰਿਹਾ ਸੀ। ਪੁਤਿਨ ਨੇ ਕਿਹਾ ਕਿ ਭਾਰਤ ਤੇ ਰੂਸ ਹਮੇਸ਼ਾ ਮਿਲ ਕੇ ਕੰਮ ਕਰਦਾ ਰਹੇ ਹਾਂ। ਮੋਦੀ ਨੇ ਕਿਹਾ ਕਿ ਸਾਡੀ ਦੋਸਤੀ ਪਿਛਲੇ 22 ਸਾਲਾਂ ਤੋਂ ਮਜਬੂਤ ਹੈ ।