President ਸ਼ੇਖ ਖਲੀਫਾ ਬਿਨ ਜ਼ਾਇਦ ਦੇ ਦੇਹਾਂਤ ’ਤੇ PM ਮੋਦੀ ਨੇ ਪ੍ਰਗਟਾਇਆ ਦੁੱਖ

by jaskamal

ਨਿਊਜ਼ ਡੈਸਕ : ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹੀਯਾਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਰਾਸ਼ਟਰਪਤੀ ਮਾਮਲਿਆਂ ਦੇ ਮੰਤਰਾਲੇ ਨੇ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਅਰਬ, ਇਸਲਾਮਿਕ ਦੇਸ਼ਾਂ ਸਮੇਤ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਨੇ ਸ਼ੇਖ ਖਲੀਫਾ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਵੀ ਟਵੀਟ ਕਰਦਿਆਂ ਦੁੱਖ ਪ੍ਰਗਟ ਕੀਤਾ ਹੈ। ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ, ‘‘ਹਿਜ਼ ਹਾਈਨੇਸ ਸ਼ੇਖ ਖਲੀਫਾ ਬਿਨ ਜ਼ਾਇਦ ਦੇ ਦੇਹਾਂਤ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਉਹ ਇਕ ਮਹਾਨ ਰਾਜਨੇਤਾ ਅਤੇ ਦੂਰਦਰਸ਼ੀ ਸਨ, ਜਿਨ੍ਹਾਂ ਦੇ ਅਧੀਨ ਭਾਰਤ-ਯੂ.ਏ.ਈ. ਸਬੰਧਾਂ ’ਚ ਤਰੱਕੀ ਹੋਈ। ਸੰਯੁਕਤ ਅਰਬ ਅਮੀਰਾਤ ਦੇ ਲੋਕਾਂ ਪ੍ਰਤੀ ਭਾਰਤ ਦੇ ਲੋਕਾਂ ਦੀ ਦਿਲੋਂ ਸੰਵੇਦਨਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’’