PM ਮੋਦੀ ਨੇ ਰੁਜ਼ਗਾਰ ਮੇਲੇ ਦੀ ਕੀਤੀ ਸ਼ੁਰੂਆਤ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਲੱਖ ਕਰਮੀਆਂ ਲਈ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਹੈ। ਇਕ ਰੁਜ਼ਗਾਰ ਮੇਲੇ ਦਾ ਮਕਸਦ ਦੇਸ਼ ਭਰ ਵਿੱਚ 10 ਲੱਖ ਸਰਕਾਰੀ ਅਹੁਦਿਆਂ 'ਤੇ ਅਗਲੇ ਸਾਲ ਭਰਤੀ ਕੀਤੀ ਜਾਣੀ ਹੈ। PM ਮੋਦੀ ਵਲੋਂ 75,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। PM ਨੇ ਕਿਹਾ ਆਉਣ ਵਾਲੇ ਮਹੀਨਿਆਂ 'ਚ ਇਸ ਤਰਾਂ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਵਲੋਂ ਨਿਯੁਕਤੀ ਪੱਤਰ ਸੌਂਪੇ ਜਾਣਗੇ। ਉਨ੍ਹਾਂ ਨੇ ਕਿਹਾ 8 ਸਾਲਾਂ 'ਚ ਦੇਸ਼ ਵਿੱਚ ਰੁਜਗਾਰ ਦੀ ਜੋ ਮੁਹਿੰਮ ਸ਼ੁਰੂ ਹੋਈ ਹੈ, ਉਸ ਚ ਇਕ ਹੋਰ ਕੜੀ ਜੁੜੀ ਹੈ। ਇਸ ਕੜੀ ਰੁਜਗਾਰ ਮੇਲਾ ਹੈ। ਭਾਰਤ ਦੁਨੀਆਂ ਦੀ 5ਵੀ ਵੱਡੀ ਅਰਥਵਿਵਸਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਰੁਜਗਾਰ ਦੇ ਕਈ ਨਵੇਂ ਮੌਕੇ ਬਣ ਰਹੇ ਹ।ਨ ਗੱਡੀਆਂ ਤੋਂ ਲੈ ਕੇ ਮੈਟਰੋ ਕੋਚ ਟਰੇਨ ਦੇ ਡੱਬੇ ਕਈ ਸਕੱਤਰ ਵਿੱਚ ਨਿਰਯਾਤ ਤੇਜ਼ੀ ਨਾਲ ਵੱਧ ਰਿਹਾ ਹੈ ।