President Ramnath Kovind ਨੂੰ ਦੇਣਗੇ Farewell Party

by jaskamal

ਨਿਊਜ਼ ਡੈਸਕ : PM Narendra Modi ਰਾਸ਼ਟਰਪਤੀ Ramnath Kovind ਨੂੰ ਭਲਕੇ ਫੇਅਰਵੈੱਲ ਪਾਰਟੀ ਦੇਣਗੇ। ਇਹ ਡਿਨਰ ਪਾਰਟੀ ਸ਼ਾਮ ਸਾਢੇ 5 ਵਜੇ ਹੋਟਲ ਅਸ਼ੋਕਾ 'ਚ ਹੋਵੇਗੀ, ਜਿਸ ਦੀ ਮੇਜ਼ਬਾਨੀ ਖੁਦ PM Modi ਕਰਨਗੇ। President Ramnath Kovind ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਉਸ ਤੋਂ ਪਹਿਲਾਂ ਉਨ੍ਹਾਂ ਨੂੰ ਵਿਦਾਈ ਦੇਣ ਲਈ ਇਕ ਸਮਾਗਮ ਦਾ ਆਯੋਜਨ ਕਰਵਾਇਆ ਜਾਵੇਗਾ।

ਕੋਵਿੰਦ ਦਾ ਸਫਲ ਕਾਰਜਕਾਲ ਪੂਰਾ ਕਰਨ ਤੋਂ ਬਾਅਦ 24 ਜੁਲਾਈ ਨੂੰ ਉਹ ਅਸਤੀਫਾ ਦੇਣਗੇ। ਉਨ੍ਹਾਂ ਦੇ ਉੱਤਰਾਧਿਕਾਰੀ 25 ਜੁਲਾਈ ਨੂੰ ਸਹੁੰ ਚੁੱਕਣਗੇ। ਰਾਮ ਨਾਥ ਕੋਵਿੰਦ ਨੂੰ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਚੁਣਿਆ ਗਿਆ ਤੇ 25 ਜੁਲਾਈ, 2017 ਨੂੰ ਉਨ੍ਹਾਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਸੀ।

ਹੁਣ ਭਾਰਤ ਨੂੰ 15ਵੇਂ ਰਾਸ਼ਟਰਪਤੀ ਦਾ ਚਿਹਰਾ ਮਿਲਣ ਜਾ ਰਿਹਾ ਹੈ। Draupadi Murmu ਨੂੰ ਸੰਸਦ ਮੈਂਬਰਾਂ ਤੋਂ ਭਾਰੀ ਸਮਰਥਨ ਪ੍ਰਾਪਤ ਹੋਣ ਤੇ ਜਲਦੀ ਹੀ ਭਾਰਤ ਦੇ ਅਗਲੇ ਰਾਸ਼ਟਰਪਤੀ ਵਜੋਂ ਐਲਾਨ ਕੀਤੇ ਜਾਣ ਦੀ ਸੰਭਾਵਨਾ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਉਨ੍ਹਾਂ ਦੇ ਘਰ ਆਉਣ ਦੀ ਉਮੀਦ ਹੈ।