ਗਊਆਂ ਕਤਲ ਕਰਨ ਵਾਲੇ ਗਿਰੋਹ ਦੇ 7 ਮੈਂਬਰ ਚੜ੍ਹੇ ਪੁਲਿਸ ਹੱਥੇ

by jaskamal

ਨਿਊਜ਼ ਡੈਸਕ : ਮਾਛੀਵਾੜਾ ਪੁਲਸ ਵੱਲੋਂ 27 ਮਈ ਨੂੰ ਨੇੜੇ ਵਗਦੀ ਸਰਹਿੰਦ ਨਹਿਰ ’ਚ ਗਊਆਂ ਦੀ ਹੱਤਿਆ ਕਰਕੇ ਉਨ੍ਹਾਂ ਦੀਆਂ ਪੂਛਾਂ ਤੇ ਚਮੜੀ ਬਰਾਮਦ ਕਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਪੁਲਸ ਨੇ ਇਸ ਮਾਮਲੇ ’ਚ ਵੱਡੀ ਸਫਲਤਾ ਹਾਸਲ ਕਰਦਿਆਂ ਗਊਆਂ ਦੀ ਹੱਤਿਆ ਕਰਕੇ ਮਾਸ ਵੇਚਣ ਵਾਲੇ ਵੱਡੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ।

ਪੁਲਸ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਬੀਰ, ਲਤੀਫ਼, ਲਾਲ ਹੁਸੈਨ ਕਲੂਲ, ਬਰਕਤ ਅਲੀ, ਹਨੀਫ਼, ਮੁਹੰਮਦ ਅਕਰਮ, ਮੁਹੰਮਦ ਇਰਸ਼ਾਦ ਵਜੋਂ ਹੋਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਪੁਲਸ ਨੇ ਸਰਹਿੰਦ ਨਹਿਰ ’ਚੋਂ ਗਊਆਂ ਦੇ ਮਿਲੇ ਅੰਸ਼ਾਂ ਤੋਂ ਬਾਅਦ ਸਮਰਾਲਾ ਵਾਸੀ ਰਮਨ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।