ਗਊ ਕਤਲਕਾਂਡ ’ਚ ਪੁਲਿਸ ਨੇ ਕੀਤਾ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ’ਚ ਬੀਤੇ ਦਿਨੀਂ ਹੋਏ ਗਊ ਕਤਲਕਾਂਡ ਦੇ ਦੋ ਮੁੱਖ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਹੈ। ਪੁਲਿਸ ਮੁਖੀ ਧਰੁਮਨ ਐੱਚ. ਨਿੰਬਲੇ ਨੇ ਦੱਸਿਆ ਕਿ ਕਤਲਕਾਂਡ ਵਿੱਚ ਮੁਖ ਦੋਸ਼ੀ ਇਰਸ਼ਾਦ ਖਾਨ ਦੀ ਗ੍ਰਿਫ਼ਤਾਰੀ ਲਈ ਜਦੋਂ ਗੁਰਦਾਸਪੁਰ ਅਤੇ ਖੰਨਾ ਇਲਾਕੇ ’ਚ ਰੇਡ ਕੀਤੀ ਤਾਂ ਉਹ ਉੱਤਰ ਪ੍ਰਦੇਸ਼ ਭੱਜ ਗਿਆ ਸੀ, ਜਿਸ ਨੂੰ ਹੁਣ ਕਲੀਅਰ ਸ਼ਰੀਫ ਤੋਂ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਸਾਥੀ ਫਰਿਆਦ ਖਾਨ ਨੂੰ ਵੀ ਕਾਬੂ ਕੀਤਾ ਗਿਆ ਹੈ ।

ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਸ਼ੂ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਨੇ ਸਤਪਾਲ ਉਰਫ ਪੱਪੀ ਵਾਸੀ ਕੋਟਲੀ ਸ਼ੇਖ਼ਾਂ, ਜਿਸ ’ਤੇ ਪਹਿਲਾਂ ਵੀ ਗਊ ਹੱਤਿਆ ਦੇ ਕੇਸ ਦਰਜ ਹਨ, ਤੋਂ ਗਾਵਾਂ ਖਰੀਦ ਕੇ ਟਾਂਡਾ ਰੇਲਵੇ ਲਾਈਨਾਂ ਕੋਲ ਲਿਆ ਕੇ ਕਤਲ ਕੀਤੀਆਂ ਸਨ ਅਤੇ ਮਾਸ ਉੱਤਰ ਪ੍ਰਦੇਸ਼ ’ਚ ਵਪਾਰੀ ਨੂੰ ਵੇਚ ਦਿੱਤਾ ਸੀ ।

ਇਨ੍ਹਾਂ ਕੋਲੋਂ ਪੁੱਛਗਿੱਛ ਲਈ ਦੋ ਦਿਨ ਦਾ ਰਿਮਾਂਡ ਮਿਲਿਆ ਹੈ | ਇਰਸ਼ਾਦ ਖਾਨ ਖ਼ਿਲਾਫ਼ ਹਨੂੰਮਾਨਗੜ੍ਹ, ਰਾਜਸਥਾਨ ’ਚ ਪਸ਼ੂ ਤਸਕਰੀ ਦਾ ਮਾਮਲਾ ਦਰਜ ਹੈ ਅਤੇ ਉਸ ਦੇ ਪਿਤਾ ਨਵਾਬ ਖਾਨ ਖ਼ਿਲਾਫ਼ ਵੀ ਪਿੰਡ ਬਿਲਾਸਪੁਰ ’ਚ ਹੱਡਾਂ ਰੋੜੀ ਦੀ ਆੜ ’ਚ ਬੁੱਚੜਖਾਨਾ ਚਲਾਉਣ ਅਤੇ ਗਊ ਹੱਤਿਆ ਦਾ ਮਾਮਲਾ ਦਰਜ ਸੀ ।