ਪੁਲਿਸ ਮੁਲਾਜ਼ਮ ਨੇ ਵਰਦੀ ਦੀ ਧੌਂਸ ਦਿਖਾ, ਗਰਭਵਤੀ ਔਰਤ ਸਣੇ ਕਈਆਂ ਨੂੰ ਕੀਤਾ ਜ਼ਖਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਦੇ ਪਿੰਡ ਕਾਮਲ ਵਾਲਾ ਵਿਖੇ ਇੱਕ ਪੁਲਿਸ ਮੁਲਾਜ਼ਮ ਤੇ ਉਸਦੇ ਪੁੱਤਰ ਨੇ ਵਰਦੀ ਦੀ ਧੌਂਸ ਦਿਖਾ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਾਮਲ ਵਾਲਾ ਦੇ ਰਹਿਣ ਵਾਲੇ ਹਨ। ਜਿਥੇ ਉਨ੍ਹਾਂ ਦਾ ਪਿੰਡ ਦੇ ਹੀ ਰਹਿਣ ਵਾਲੇ ਸੰਤਾਂ ਸਿੰਘ ਜੋ ਪੁਲਿਸ ਮੁਲਾਜ਼ਮ ਹੈ। ਜਿਨ੍ਹਾਂ ਨਾਲ ਉਨ੍ਹਾਂ ਦਾ ਮਾਮੂਲੀ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਹੈ।

ਜਿਸ ਦੀ ਰੰਜਿਸ਼ ਨੂੰ ਲੈਕੇ ਗੁਰਦੇਵ ਸਿੰਘ ਨੇ ਆਪਣੇ ਨਾਲ ਕੁੱਝ ਗੁੰਡਾਂ ਅਨਸਰ 'ਤੇ ਔਰਤਾਂ ਲਿਆ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਉਨ੍ਹਾਂ ਦੀਆਂ ਔਰਤਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ। ਗਰਭਵਤੀ ਔਰਤਾਂ ਨੂੰ ਵੀ ਗੰਭੀਰ ਜ਼ਖਮੀ ਕੀਤਾ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੇ ਕਾਪੇ ਕਿਰਪਾਨਾਂ ਮਾਰ ਸਿਰ ਪਾੜੇ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।